Back ArrowLogo
Info
Profile
ਪ੍ਰੋਗਰਾਮ ਦੇ ਆਖਰੀ ਦਿਨ ਸ਼ਾਮ ਨੂੰ ਤਿੰਨ ਵਜੇ ਪਹਿਲਾਂ ਮੈਂ ਭਾਰਤ ਦੇ ਸਮਾਜਿਕ, ਆਰਥਿਕ ਅਤੇ ਸਭਿਆਚਾਰਕ ਵਿਸ਼ੇ 'ਤੇ ਭਾਸ਼ਨ ਦੇਣਾ ਸੀ ਅਤੇ ਉਸ ਤੋਂ ਬਾਅਦ ਸੁਆਲਾਂ-ਜੁਆਬਾਂ ਤੋਂ ਬਾਅਦ ਡਾ. ਜਫਰ ਇਕਬਾਲ ਨੇ ਪਾਕਿਸਤਾਨ ਦੇ ਸਭਿਆਚਾਰਕ, ਸਮਾਜਿਕ ਅਤੇ ਆਰਥਿਕ ਵਿਸ਼ੇ 'ਤੇ ਬੋਲਣਾ ਸੀ। ਅੱਧਾ ਘੰਟਾ ਬੋਲਣ ਤੋਂ ਬਾਅਦ ਸੁਆਲ-ਜੁਆਬ ਦਾ ਸਮਾਂ ਸਿਰਫ ਪੰਦਰਾਂ ਮਿੰਟ ਸੀ, ਪਰ ਮੈਨੂੰ ਇੰਨੇ ਸੁਆਲ ਪੁੱਛੇ ਗਏ ਕਿ ਕੋਈ 45 ਮਿੰਟ ਲੰਘ ਗਏ। ਮੁੱਖ ਸਵਾਲ ਸਨ: ਕੀ ਇਹ ਸੱਚ ਹੈ ਕਿ ਔਰਤਾਂ ਦੇ ਕੰਮ ਕਰਨ ਨੂੰ ਉਤਸ਼ਾਹਿਤ ਨਹੀਂ ਕੀਤਾ ਜਾਂਦਾ, ਔਰਤਾਂ ਦੀ ਵਿਦਿਆ ਦੀ ਦਰ ਕਿਉਂ ਘੱਟ ਹੈ? ਕੀ ਸੱਚ ਹੈ ਕਿ ਤਲਾਕ ਦੇਣ ਨੂੰ ਸਮਾਜਿਕ ਤੌਰ 'ਤੇ ਗਲਤ ਸਮਝਿਆ ਜਾਂਦਾ ਹੈ, ਅਤੇ ਕੀ ਇਹ ਵੀ ਸੱਚ ਹੈ ਕਿ ਬਹੁਤੀਆਂ ਹਾਲਤਾਂ ਵਿਚ ਲੜਕੀ-ਲੜਕਾ ਵਿਆਹ ਤੋਂ ਪਹਿਲਾਂ ਇਕ-ਦੂਜੇ ਨੂੰ ਜਾਣਦੇ ਨਹੀਂ ਹੁੰਦੇ, ਖੇਤੀ ਇਕ ਵਪਾਰਕ ਪੇਸ਼ਾ ਨਹੀਂ, ਇਕ ਰਹਿਣ ਦਾ ਢੰਗ ਹੈ ਆਦਿ। ਅਸਲ ਵਿਚ ਮੈਂ ਡਾ. ਜਫਰ ਇਕਬਾਲ ਦਾ 45 ਮਿੰਟ ਦਾ ਸਮਾਂ ਵੀ ਲੈ ਗਿਆ ਸਾਂ, ਪਰ ਪ੍ਰਬੰਧਕ ਨੇ ਫਿਰ ਵੀ ਡਾ. ਜਫਰ ਇਕਬਾਲ ਦਾ ਨਾਂ ਬੋਲਿਆ। ਉਹ ਸਟੇਜ਼ 'ਤੇ ਆਇਆ ਅਤੇ ਮਾਈਕ ਅੱਗੇ ਖੜ੍ਹੇ ਹੋ ਕੇ ਬੋਲਿਆ, "ਪ੍ਰੋ ਛੀਨਾ ਨੇ ਜੋ ਸਮਾਜਿਕ, ਆਰਥਿਕ ਅਤੇ ਸਭਿਆਚਾਰਕ ਹਾਲਤ ਭਾਰਤ ਦੀ ਦੱਸੀ ਹੈ, ਬਿਲਕੁਲ 100 ਫੀਸਦੀ ਉਸ ਤਰ੍ਹਾਂ ਹੀ ਪਾਕਿਸਤਾਨ ਵਿਚ ਹੈ। ਪ੍ਰੋ. ਛੀਨਾ ਮੇਰੇ ਵੱਡੇ ਭਰਾ ਹਨ।" ਅਤੇ ਉਹ ਬੈਠ ਗਿਆ। ਲੋਕ ਹੈਰਾਨ ਸਨ, ਬਾਹਰ ਆਉਂਦਿਆਂ ਮੈਂ ਡਾ. ਜਫਰ ਦਾ ਹੱਥ ਫੜ ਲਿਆ ਅਤੇ ਪੁੱਛਿਆ ਕਿ ਤੁਸੀਂ ਕੁਝ ਵੀ ਨਹੀਂ ਬੋਲੇ, ਤਾਂ ਉਹ ਕਹਿਣ ਲੱਗਾ "ਮੈਂ ਇਸ ਵਿਚ ਹੋਰ ਕੀ ਆਖਣਾ ਸੀ, ਲੋਕ ਉਹੋ ਗੱਲਾਂ ਦੁਬਾਰਾ ਸੁਣ ਕੇ ਤੰਗ ਹੋਣੇ ਸਨ।”

ਉਸ ਤੋਂ ਅਗਲੇ ਦਿਨ ਜਦ ਮੈਂ ਭਾਰਤ ਆਉਣ ਤੋਂ ਪਹਿਲਾਂ ਓਟਵਾ ਨੂੰ ਚਲੇ ਜਾਣਾ ਸੀ ਅਤੇ ਉਸ ਨੇ ਕੁਝ ਚਿਰ ਟੋਰਾਂਟੋ ਰਹਿ ਕੇ ਵਾਪਸ ਪਾਕਿਸਤਾਨ ਆ ਜਾਣਾ ਸੀ, ਅਸੀਂ ਜੱਫੀ ਪਾ ਕੇ ਮਿਲੇ ਅਤੇ ਸਾਡੇ ਦੋਵਾਂ ਦੇ ਮਨ ਵਿਚ ਇਕ ਗੱਲ ਸੀ ਕਿ ਸ਼ਾਇਦ ਜ਼ਿੰਦਗੀ ਵਿਚ ਫਿਰ ਅਸੀਂ ਕਦੀ ਵੀ ਨਹੀਂ ਮਿਲਾਂਗੇ। ਪਰ ਕੁਝ ਚਿਰ ਬਾਅਦ ਹੀ ਭਾਰਤ ਤੋਂ ਪਾਕਿਸਤਾਨ ਇਕ ਡੈਲੀਗੇਸ਼ਨ ਗਿਆ, ਜਿਸ ਵਿਚ ਮੈਨੂੰ ਵੀ ਜਾਣ ਦਾ ਮੌਕਾ ਮਿਲਿਆ ਅਤੇ ਇਸ ਡੈਲੀਗੇਸ਼ਨ ਦੇ ਪ੍ਰੋਗਰਾਮ ਵਿਚ ਮੁਲਤਾਨ ਵਿਚ ਤਿੰਨ ਰਾਤਾਂ ਰਹਿਣ ਦਾ ਪ੍ਰੋਗਰਾਮ ਸੀ। ਮੈਨੂੰ ਇਸ ਗੱਲ ਦੀ ਬਹੁਤ ਖੁਸ਼ੀ ਸੀ ਕਿ ਮੈਂ ਜਫਰ ਇਕਬਾਲ ਨੂੰ ਫਿਰ ਮਿਲਾਂਗਾ ਅਤੇ ਉਸ ਨਾਲ ਕੁਝ ਸਮਾਂ ਗੁਜ਼ਾਰਾਂਗਾ। ਮੈਂ ਮੁਲਤਾਨ ਜਦ ਉਸ ਨੂੰ ਉਸ ਵੱਲੋਂ ਦਿੱਤੇ ਹੋਏ ਨੰਬਰ 'ਤੇ ਫੋਨ ਕੀਤਾ ਤਾਂ ਉਹ ਨੰਬਰ

79 / 103
Previous
Next