

ਵੀ ਨਹੀਂ ਹੋਵੇਗਾ। ਮੈਂ ਇਸ ਸਾਲ ਤੁਹਾਨੂੰ ਇਥੋਂ ਦੇ ਵਧੀਆ ਅੰਬ ਭੇਜਾਂਗਾਂ, ਜਿਨ੍ਹਾਂ ਦਾ ਜ਼ਾਇਕਾ ਤੁਸੀਂ ਪਹਿਲਾਂ ਚੱਖਿਆ ਵੀ ਨਹੀਂ ਹੋਵੇਗਾ। ਮੁਲਤਾਨ ਦੇ ਅੰਬਾਂ ਵਿਚ ਖਾਸ ਹੀ ਗੱਲ ਹੈ।" ਇਸ ਵੇਲੇ ਤੱਕ ਰਾਤ ਦਾ ਕੋਈ ਇਕ ਵੱਜ ਚੁੱਕਾ ਸੀ, ਪਰ ਸਾਡੀਆਂ ਗੱਲਾਂ ਨਹੀਂ ਸਨ ਮੁੱਕ ਰਹੀਆਂ। ਪਰ ਉਥੇ ਸੇਵਾ ਕਰਦਾ ਬਹਿਰਾ ਜੋ ਉਮਰ ਵਿਚ 50 ਕੁ ਸਾਲ ਦਾ ਸੀ, ਵਾਰ-ਵਾਰ ਸਾਡੇ ਨਜ਼ਦੀਕ ਖੜ੍ਹਾ ਹੋ ਕੇ ਸਾਡੀਆਂ ਗੱਲਾਂ ਸੁਣਦਾ। ਉਸ ਨੂੰ ਅਸੀਂ ਸਾਰੇ ਮਹਿਸੂਸ ਵੀ ਕਰਦੇ ਸਾਂ। ਅਸੀਂ ਲਗਾਤਾਰ ਗੱਲਾਂ ਵਿਚ ਰੁੱਝੇ ਹੋਏ ਸਾਂ। "ਮੈਂ ਲੀਚੀਆਂ ਭੇਜਾਂਗਾ। ਤੁਸੀਂ ਉਹੋ ਜਿਹੀਆਂ ਲੀਚੀਆਂ ਦਾ ਜ਼ਾਇਕਾ, ਅੱਜ ਤੱਕ ਨਹੀਂ ਵੇਖਿਆ ਹੋਵੇਗਾ"। ਉਹ ਬਹਿਰਾ ਫਿਰ ਸਾਡੇ ਮੇਜ਼ ਦੇ ਨਜ਼ਦੀਕ ਖੜ੍ਹਾ ਹੋ ਕੇ ਗੱਲਾ ਸੁਣਦਾ ਅਤੇ ਅਸੀਂ ਇਕ-ਦੂਜੇ ਨੂੰ ਮਿਲਣ ਦੇ ਅਤੇ ਅੰਬ ਅਤੇ ਲੀਚੀਆਂ ਭੇਜਣ ਦੀਆਂ ਗੱਲਾਂ ਜੋਸ਼ ਨਾਲ ਕਰ ਰਹੇ ਸਾਂ। ਜਦ ਫਿਰ ਉਹ ਬਹਿਰਾ ਸਾਡੇ ਨਜ਼ਦੀਕ ਖਲੋਅ ਗਿਆ ਤਾਂ ਡਾ. ਜਫਰ ਇਕਬਾਲ ਨੇ ਕਹਿ ਹੀ ਦਿੱਤਾ, ਕਿ "ਭਾਈ ਤੂੰ ਕੰਮ ਕਰ, ਤੂੰ ਕੀ ਸੁਣ ਰਿਹਾ ਹੈ” ਤਾਂ ਉਹ ਹੱਥ ਜੋੜ ਕੇ ਕਹਿਣ ਲੱਗਾ “ਮੁਆਫ ਕਰਨਾ, ਸਾਡੇ ਪਰਿਵਾਰ ਵਿੱਚੋਂ ਸਾਡਾ ਚਾਚਾ ਭਾਰਤ ਰਹਿ ਗਿਆ ਸੀ। ਕੀ ਉਧਰ ਅੰਬ ਭੇਜਣੇ ਇੰਨੇ ਆਸਾਨ ਹਨ, ਮੈਂ ਤਾਂ ਸਾਰੀ ਉਮਰ ਆਪਣੇ ਚਾਚੇ ਦੇ ਪੁੱਤਰਾਂ ਨੂੰ ਇਕ ਵਾਰ ਵੀ ਮਿਲ ਨਹੀਂ ਸਕਿਆ, ਨਾ ਉਹ ਹੀ ਇੱਧਰ ਆ ਸਕੇ ਹਨ।" ਤਾਂ ਇਕਦਮ ਸਾਨੂੰ ਵਾਹਗੇ ਵਾਲੀ ਸਰਹੱਦ ਯਾਦ ਆ ਗਈ ਅਤੇ ਅਸੀਂ ਉੱਠ ਪਏ।