ਲੱਗਾ। ਇਸ ਵਿਹਲੇ ਸਮੇਂ ਦੀ ਮਨੁੱਖਤਾ ਦੇ ਕੁਝ ਹਿੱਸੇ ਨੇ ਦਰਸ਼ਨ, ਵਿਚਾਰਧਾਰਾ, ਸਾਹਿਤ, ਕਲਾ, ਵਿਗਿਆਨ ਤੇ ਸਿਆਸਤ ਆਦਿ ਦੇ ਵਿਕਾਸ ਲਈ ਵਰਤੋਂ ਕੀਤੀ। ਕਿਉਂਕਿ ਦਿਮਾਗੀ ਕੰਮ ਮੁੱਖ ਰੂਪ 'ਚ ਮਾਲਕ ਜਮਾਤ ਜਾਂ ਉਸਦੀ ਛਤਰਛਾਇਆ ਥੱਲੇ ਕੰਮ ਕਰਨ ਵਾਲਿਆਂ ਦੁਆਰਾ ਕੀਤਾ ਜਾਂਦਾ ਹੈ, ਇਸ ਲਈ ਸਾਹਿਤ, ਕਲਾ, ਵਿਗਿਆਨ, ਸਿਆਸਤ, ਦਰਸ਼ਨ, ਵਿਚਾਰਧਾਰਾ ਦੀ ਵਰਤੋਂ ਵੀ ਮਾਲਕ ਜਮਾਤ ਵੱਲੋਂ ਗੈਰ-ਮਾਲਕ ਜਮਾਤ ਉੱਤੇ ਆਪਣੀ ਪਕੜ ਮਜ਼ਬੂਤ ਕਰਨ ਲਈ ਕੀਤੀ ਜਾਂਦੀ ਹੈ । ਮਾਲਕ ਜਮਾਤ ਰਾਜਸੱਤਾ ਦੇ ਰੂਪ 'ਚ ਸੰਗਠਿਤ ਹੁੰਦੀ ਹੈ ਜੋ ਗੈਰ-ਮਾਲਕਾਂ ਨੂੰ ਦਬਾ ਕੇ ਰੱਖਣ ਤੇ ਕਾਬੂ ਕਰਨ ਦਾ ਸਾਧਨ ਬਣ ਜਾਂਦੀ ਹੈ। ਦਰਸ਼ਨ, ਵਿਚਾਰਧਾਰਾ, ਸਾਹਿਤ, ਕਲਾ, ਵਿਗਿਆਨ ਤੇ ਸਿਆਸਤ ਅਤੇ ਰਾਜਸੱਤ੍ਹਾ ਦਾ ਰੂਪ ਕਿਹੋ-ਜਿਹਾ ਹੁੰਦਾ ਹੈ, ਇਹ ਮਾਲਕ ਜਮਾਤ ਕੌਣ ਹੈ, ਉਸਤੋਂ ਤੈਅ ਹੁੰਦਾ ਹੈ ਜੋ ਅੱਗੇ ਸਮਾਜ ਦੇ ਆਰਥਕ ਅਧਾਰ ਤੋਂ ਤੈਅ ਹੁੰਦਾ ਹੈ ਜਿਸਦੀ ਬੁਨਿਆਦ 'ਚ ਪੈਦਾਵਾਰੀ ਸਬੰਧਾਂ ਤੇ ਪੈਦਾਵਾਰੀ ਤਾਕਤਾਂ ਦੀ ਆਪਸੀ ਅੰਤਰ-ਕਿਰਿਆ ਹੁੰਦੀ ਹੈ। ਜਿੰਨਾ ਚਿਰ ਜਮਾਤੀ ਸਮਾਜ ਰਹਿੰਦਾ ਹੈ, ਇਦਾਂ ਹੀ ਹੁੰਦਾ ਰਹਿੰਦਾ ਹੈ।
ਪਹਿਲਾ ਜਮਾਤੀ ਸਮਾਜ ਗੁਲਾਮਦਾਰੀ ਸਮਾਜ ਸੀ । ਜਿੰਨਾ ਚਿਰ ਗੁਲਾਮਦਾਰੀ ਸਮਾਜ ਦੇ ਪੈਦਾਵਾਰੀ ਸਬੰਧ ਪੈਦਾਵਰੀ ਤਾਕਤਾਂ ਦੇ ਅਗਲੇਰੇ ਵਿਕਾਸ ਦੇ ਅਨੁਕੂਲ ਰਹੇ ਇਹ ਕਾਇਮ ਰਿਹਾ ਅਤੇ ਜਦੋਂ ਇਹ ਰੁਕਾਵਟ ਬਣਨ ਲੱਗਾ ਤਾਂ ਇਸ ਦੀ ਥਾਂ ਜਗੀਰਦਾਰੀ ਪੈਦਾਵਾਰੀ ਸਬੰਧਾਂ ਨੇ ਲੈ ਲਈ ਜੋ ਅੱਗੇ ਜਾ ਕੇ ਇਸੇ ਕਾਰਨ ਕਰਕੇ ਸਰਮਾਏਦਾਰੀ ਸਬੰਧਾਂ 'ਚ ਬਦਲ ਗਏ। ਹੁਣ ਸਮਾਜ ਅਜਿਹੇ ਪੜਾਅ ਉੱਤੇ ਆ ਪਹੁੰਚਾ ਹੈ ਜਦੋਂ ਪੈਦਾਵਾਰ ਦੇ ਸਾਧਨਾਂ ਦੀ ਨਿੱਜੀ ਮਾਲਕੀ ਪੈਦਾਵਾਰੀ ਤਾਕਤਾਂ ਦੇ ਅਗਲੇਰੇ ਵਿਕਾਸ 'ਚ ਰੁਕਾਵਟ ਬਣ ਚੁੱਕੀ ਹੈ, ਇਸ ਲਈ ਨਿੱਜੀ ਮਾਲਕੀ ਦਾ ਖਾਤਮਾ ਕਰਕੇ ਸਾਂਝੀ ਮਾਲਕੀ ਦੀ ਮੁੜ ਸਥਾਪਤੀ ਦਾ ਪੜਾਅ ਆ ਗਿਆ ਹੈ ਪਰ ਇਹ ਮੁੱਢ-ਕਦੀਮੀ ਸਮਾਜ ਦੀ ਸਾਂਝੀ ਮਾਲਕੀ ਤੋਂ ਕਿਤੇ ਉੱਚੇ ਧਰਾਤਲ 'ਤੇ ਹੋਵੇਗੀ। ਪਰ ਪੈਦਾਵਾਰੀ ਤਾਕਤਾਂ ਤੇ ਪੈਦਾਵਾਰੀ ਸਬੰਧਾਂ ਦੀ ਇਹ ਆਪਸੀ ਅੰਤਰ-ਕਿਰਿਆ ਸਮਾਜ ਵਿੱਚ ਕਿਵੇਂ ਪ੍ਰਗਟ ਹੁੰਦੀ ਹੈ ? ਜਮਾਤਾਂ 'ਚ ਵੰਡੇ ਸਮਾਜ ਵਿੱਚ ਇਹ ਪ੍ਰਗਟਾਅ ਮਾਲਕ ਜਮਾਤ ਤੇ ਕੰਮ ਕਰਨ ਵਾਲੀ ਜਮਾਤ, ਉਦਾਹਰਨ ਵਜੋਂ ਗੁਲਾਮਦਾਰੀ ਸਮਾਜ ਅੰਦਰ ਗੁਲਾਮ-ਮਾਲਕਾਂ ਤੇ ਗੁਲਾਮਾਂ ਵਿਚਾਲੇ ਸੰਘਰਸ਼ ਦੇ ਰੂਪ 'ਚ, ਜਗੀਰਦਾਰੀ ਸਮਾਜ 'ਚ ਜਗੀਰਦਾਰ ਜਮਾਤ ਅਤੇ ਉੱਭਰ ਰਹੀ ਸਰਮਾਏਦਾਰ ਜਮਾਤ ਤੇ ਕਿਸਾਨੀ ਦੇ ਗੱਠਜੋੜ ਵਿਚਕਾਰ ਸੰਘਰਸ਼ ਦੇ ਰੂਪ 'ਚ ਅਤੇ ਸਰਮਾਏਦਾਰੀ ਸਮਾਜ ਅੰਦਰ ਸਰਮਾਏਦਾਰਾਂ ਤੇ ਮਜ਼ਦੂਰ ਜਮਾਤ ਦੇ ਵਿਚਾਲੇ ਸੰਘਰਸ਼ ਦੇ ਰੂਪ 'ਚ ਸਾਹਮਣੇ ਆਉਂਦਾ ਹੈ। ਇਹ ਸੰਘਰਸ਼ ਸਿੱਧੀ ਲੜਾਈ ਦੇ ਰੂਪ 'ਚ ਫੁੱਟਣ ਤੋਂ ਪਹਿਲਾਂ ਸਿਆਸਤ, ਵਿਚਾਰਧਾਰਕ, ਦਰਸ਼ਨ, ਕਲਾ, ਸਾਹਿਤ ਤੇ ਵਿਗਿਆਨ ਦੇ ਖੇਤਰ 'ਚ ਲੜਿਆ ਜਾਂਦਾ ਹੈ। ਇਸ ਸੰਘਰਸ਼