40. ਦਿਗਰ ਸ਼ੋਰਸ਼ੇ ਕੈਬਰੇ ਕੀਨਹ ਕੋਸ਼॥
ਜ਼ਿ ਮਰਦਾਨਹ ਮਰਦਾਂ ਬਿਰੂੰ ਰਫ਼ਤ ਹੋਸ਼॥
ਫਿਰ ਮਾਰੂ ਤੀਰਾਂ ਦੀ ਸ਼ੋਰਸ਼ (ਤੜਥੱਲ) ਨੇ (ਉਹ ਊਧਮ ਮਚਾਇਆ ਕਿ) ਬਹਾਦਰਾਂ ਤੋਂ ਬਹਾਦਰਾਂ ਦੇ ਹੋਸ਼ ਗੁੰਮ ਹੋ ਗਏ।'
41. ਹਮਾਖ਼ਰ ਚਿ ਮਰਦੀ ਕੁਨਦ ਕਾਰਜ਼ਾਰ॥
ਕਿ ਬਰ ਚਿਹਲ ਤਨ ਆਯਦਸ਼ ਬੇਸ਼ੁਮਾਰ॥
(ਸੋਚ) ਕਿ ਆਖ਼ਰ ਲੜਾਈ ਵਿਚ (ਬਹਾਦਰਾਂ ਦੀ ਇਕੱਲੀ) ਮਰਦਾਨਗੀ ਕੀ ਕਰੇ ਜਦੋਂ ਚਾਲੀ ਮਰਦਾਂ ਉਤੇ ਬੇਸ਼ੁਮਾਰ' (ਸੈਨਾ) ਆ ਪਵੇ।
{ਚਮਕੌਰ ਤੋਂ ਨਿਕਲਣਾ}
42. ਚਰਾਗੇ ਜਹਾਂ ਚੂੰ ਸ਼ੁਦਹ ਬੁਰਹ ਪੋਸ਼॥
ਸ਼ਹੇ ਸ਼ਬ ਬਰਾਮਦ ਹਮਹ ਜਲਵਹ ਜੋਸ਼॥
ਜਗਤ ਦਾ ਦੀਵਾ' ਜਦ ਘੁੰਡ ਕੱਢ ਬੈਠਾ (ਤੇ) ਰਾਤ ਦਾ ਸ਼ਾਹ' ਪੂਰੇ ਜੋਸ਼ ਵਾਲੇ ਜਲਵੇ (ਨਾਲ) ਬਾਹਰ ਆਇਆ। (ਭਾਵ-ਸੂਰਜ ਡੁਬ ਗਿਆ, ਰਾਤ ਪੈ ਗਈ ਤੇ ਚੰਦ ਚੜ੍ਹ ਪਿਆ)।
43. ਹਰਾਂਕਸ ਕਿ ਕਉਲੇ ਕੁਰਾਂ ਆਯਦਸ਼॥
ਕਿ ਯਜ਼ਦਾਂ ਬਰੋ ਰਹਨੁਮਾ ਆਯਦਸ਼॥
ਹਰ ਉਸ ਕਿਸੇ ਉਤੇ ਕਿ ਜਿਸ ਨੂੰ (ਦੂਸਰੇ ਦੇ) ਕੁਰਾਨ ਨਾਲ (ਦਿੱਤੇ) ਕੌਲ ਪਰ (ਭਰੋਸਾ) ਆ ਜਾਵੇ (ਕੌਲ ਦੇਣ ਵਾਲਾ ਚਾਹੋ ਦਗਾ ਕਰੇ, ਪਰ
______________________
1. ਭਾਵ ਹੈ ਕਿ ਸਾਡੇ ਤੀਰ ਅਚੁੱਕ ਨਿਸ਼ਾਨੇ ਬੈਠਦੇ ਸਨ ਤੇ ਐਵੇਂ ਲੱਗ ਕੇ ਨਹੀਂ ਢੈ ਪੈਂਦੇ ਸਨ, ਜਿਸ ਨੂੰ ਲੱਗਦੇ ਉਸਨੂੰ ਘਾਇਲ ਕੀਤੇ ਬਿਨਾਂ ਨਹੀਂ ਸਨ ਛੱਡਦੇ। ਇਸ ਕਰਕੇ ਤੁਸਾਡੇ ਦਲ ਵਿਚ ਸਭ ਦੇ ਛੱਕੇ ਛੁੱਟ ਰਹੇ ਸਨ।
2. ਪਾਠਾਂਤ੍ਰ ਭੇਦ ਹੈ, ‘ਕੁਨਦ ਕਾਰਜ਼ਾਰ' ਤੇ 'ਕੁਨਦ ਵਕਤ ਕਾਰ ਪਹਿਲਾ ਪਾਠ ਸ਼ੁੱਧ ਹੈ।
3. ਇਥੇ ਮਾਨੋਂ ਪਿੱਛੋਂ ਆਏ 'ਦਹ-ਲਕ' ਪਾਠ ਦਾ ਟੀਕਾ ਆਪ ਕਰ ਦਿੱਤਾ ਹੈ- ਬੇਸ਼ੁਮਾਰ।
4. ਪਾ: ਬਹਮ।
5. ਪਾ:-ਚਾਰਗੇ ਜਹਾਨੇ।
6. ਪਾ:-ਸ਼ਬੇ ਸ਼ਾਹ।