ਤੋਂ ਭੀ ਸ਼ੁਬਹ ਪੈ ਸਕਦਾ ਹੈ, ਪਰ ਇਸ ਵਿਚ ਸਾਫ ਹਰਫ਼ਾਂ ਵਿਚ ਇਨਕਾਰ ਹੈ; ਕਿ ਤੂੰ ਮੈਨੂੰ ਸੱਦੇਂ ਤਾਂ ਮੈਂ ਨਹੀਂ ਆਉਣਾ, ਨਾ ਤੇਰੀ ਕਸਮ ਦਾ ਇਤਬਾਰ ਕਰਨਾ ਹੈ। (ਸ਼ਿਅਰ 87-88)
10. ਘੇਰੇ ਘੱਤਣ ਵਾਲਿਆਂ ਅਹਿਦ ਤੋੜਿਆ ਤੇ ਹਮਲਾ ਕੀਤਾ। (ਸ਼ਿਅਰ 20)
11. ਉਸ ਘਮਸਾਣ ਵਿਚੋਂ ਮਸਾਂ ਮਸਾਂ ਗੁਰੂ ਜੀ ਕੁਛ ਸਾਥੀਆਂ ਸਣੇ ਨਿਕਲੇ ਤੇ ਕਿਸੇ ਤਰ੍ਹਾਂ ਚਮਕੌਰ ਜਾ ਗੜ੍ਹੀ ਵਿਚ ਠਹਿਰੇ। ਉੱਥੇ ਉਨ੍ਹਾਂ ਦੇ ਨਾਲ ਕੇਵਲ 40 ਸਿੱਖ ਸਨ ਤੇ ਓਹ ਬੀ ਰਸਦਪਾਣੀ ਤੋਂ ਵਿਰਵੇ ਸਨ। (ਸ਼ਿਅਰ 19)
12. ਉੱਥੇ ਬੀ ਗੁਰੂ ਜੀ ਨੇ ਪਹਿਲ ਨਹੀਂ ਕੀਤੀ, ਪਹਿਲਾ ਵਾਰ ਤੁਰਕਾਂ ਵਲੋਂ ਹੋਇਆ, ਫੇਰ ਸ੍ਵੈ ਰਖ੍ਯਾ ਵਿਚ ਜੰਗ ਹੋਇਆ। (ਸ਼ਿਅਰ 21)
13. ਅੰਕ 27 ਤੋਂ 40 ਤਕ ਨੂੰ ਵੀਚਾਰਿਆਂ ਸਮਝ ਆਉਂਦੀ ਹੈ ਕਿ ਗੁਰੂ ਸਾਹਿਬ ਦੀ ਤੀਰ ਅੰਦਾਜ਼ੀ ਬੜੇ ਕਮਾਲ ਦੀ ਸੀ। ਇਹ ਖ੍ਯਾਲ ਕਿ ਅਮੋਘ ਬਾਣਾਂ ਦੇ ਆਖਰੀ ਤੀਰ ਅੰਦਾਜ਼ ਗੁਰੂ ਸਾਹਿਬ ਹੋਏ ਹਨ ਇਨ੍ਹਾਂ ਸ਼ਿਅਰਾਂ ਤੋਂ ਉਸਦੀ ਸਤ੍ਯਤਾ ਪਈ ਸਫੁਟ ਹੁੰਦੀ ਹੈ। (ਸ਼ਿਅਰ 27 ਤੋਂ 40)
14. ਨਾਹਰ ਖਾਂ ਦਾ ਇਕ ਆਪ ਦੇ ਤੀਰ ਨਾਲ ਮਾਰਿਆ ਜਾਣਾ ਇਸ ਵਿਚ ਸਪਸ਼ਟ ਹੈ। (ਸ਼ਿਅਰ 29)
15. ਖ੍ਵਾਜਾ ਮਰਦੂਦ (ਜੋ ਸੈਨਾਪਤ ਸੀ) ਉਹ ਆਪ ਦੀ ਤੀਰ ਅੰਦਾਜ਼ੀ ਤੋਂ ਡਰਦਾ ਲੁਕਿਆ ਰਿਹਾ ਹੈ ਕੰਧ ਦੇ ਉਹਲੇ। (ਸ਼ਿਅਰ 34, 35)
16. ਚਮਕੌਰ ਦਾ ਜੰਗ ਸਾਰਾ ਦਿਨ ਭਰ ਹੁੰਦਾ ਰਿਹਾ, ਗੋਯਾ 40 ਸਿਖਾਂ ਨੇ ਬੇਸ਼ੁਮਾਰ ਸੈਨਾ ਨੂੰ ਗੜ੍ਹੀ ਦੇ ਲਾਗੇ ਚਾਰ ਪਹਿਰ ਨਹੀਂ ਆਉਣ ਦਿਤਾ। (ਸ਼ਿਅਰ 42)
17. ਚਮਕੌਰ ਦਾ ਜੁੱਧ ਸਖਤ ਜੰਗ ਸੀ, ਇਸ ਵਿਚ ਕੱਟ ਵੱਢ ਬਹੁਤ ਹੋਈ ਤੇ ਮੁਰਦਿਆਂ ਦੇ ਢੇਰ ਦੇ ਢੇਰ ਲੱਗ ਗਏ, ਦੁਵਲੀ ਮਰੇ, ਪਰ ਸਿਖ ਤਾਂ ਚਾਲੀ ਸਨ ਸਾਰੇ। ਜੇ ਢੇਰਾਂ ਦੇ ਢੇਰ ਲੱਗੇ ਤਾਂ ਸਾਫ ਹੈ ਕਿ