ਖੂਨ ਅਪਨੇ ਦੇ ਫੁਲੇਲੀ
ਵਧ ਤੋਂ ਵਧ ਸੀ ਪਾਲਿਆ;
ਜ਼ੁਲਮ ਦੀ ਬੂ ਬਾਸ ਨੂੰ
ਕੁਰਬਾਨੀਆਂ ਦੇ ਅਗਰ ਨੇ
ਅਮਨ ਦੇ ਬੂਟੇ ਤਲੇ
ਕਰ ਖਾਦ ਸੀਗਾ ਡਾਲਿਆ।
ਹਾਂ ਜਿਸ ਜਗ੍ਹਾ ਸੀ ਉਗ ਪਿਆ
ਉਹ ਬੀ ਪ੍ਯਾਰਾਂ ਵਾਲੜਾ,
ਜਿਸ ਨੂੰ ਤਸ਼ੱਦਦ ਦੇ ਲਹੂ
ਸਿੰਜ ਸਿੰਜ ਕੇ ਸੀ ਪਾਲਿਆ।
ਜਿਸ ਥਲੀ ਨੂੰ ਸੀ ਬਲੀ ਨੇ
'ਬਾਗ਼-ਮਹਿਕਾਂ' ਸਾਜਿਆ,
ਉਸ ਥਲੀ ਦੀ ਮਹਕ ਹਾਂ
ਤੂੰ ਐ ਸਬਾ ਅਜ ਲੈ ਕੇ ਆ!
ਵੰਡ ਦੇ ਵਿਚ ਖ਼ਾਲਿਸੇ
ਕਰਦੇ ਸੁਗੰਧਿਤ ਸੱਭ ਨੂੰ
'ਪ੍ਯਾਰ ਲਪਟਾਂ' ਵਿਚ ਲਪੇਟੀਂ
ਮੈ ਸਬਾ! ਤੂੰ ਸਾਰਿਆਂ।
ਮਹਿਕ ਕਲਗੀ ਵਾਲੜੇ ਦੀ
ਲ੍ਯਾ ਸਬਾ ਚਮਕੌਰ ਤੋਂ
'ਵੈਰ-ਗ਼ਫ਼ਲਤ' ਵਿਚ ਪਿਆਂ ਨੂੰ
ਦੇ ਸੁੰਘਾ ਤੇ ਹੋਸ਼ ਲਿਆ।
ਕਰ ਮਸਤ ਸਭ ਨੂੰ ਪ੍ਰੇਮ ਵਿਚ,
ਦੇ ਝੂਮ 'ਆਪਾ-ਵਾਰ' ਦੀ,
ਰਸ ਰੰਗ ਲਾਦੇ ਪ੍ਰੇਮ ਦਾ,
ਪ੍ਯਾਰੇ ਦੀ ਗੋਦੀ ਵਿਚ ਬਿਠਾ।
-0-