Meanings of Punjabi words starting from ਅ

ਸੰ. ਸੰਗ੍ਯਾ- ਬੁਰਾ ਲੱਛਣ. ਅਪਸਗਨ. ਮੰਦ ਸ਼ਕੁਨ. ਦੇਖੋ ਅਪਸਗਨ.


ਦੇਖੋ, ਅਸ਼ਕੁਨ.


ਮਰਾ. ਅਸਕਾ. ਸੰਗ੍ਯਾ- ਸਮੂਹ. ਸਮੁਦਾਯ. ਝੁੰਡ। ੨. ਵਿ- ਸਭ. ਤਮਾਮ. "ਅਸਗਾ ਅਸ ਉਸਗਾ." (ਧਨਾ ਨਾਮਦੇਵ) ਅਸਕਾ ਅਸ੍ਤਿ ਉਸ ਕਾ. ਸਭ ਕੁਝ ਹੈ ਉਸ ਦਾ। ੩. ਦੇਖੋ, ਅਸ.


ਵਿ- ਅਗਾਧ. ਅਥਾਹ. "ਸੁਣਿਐ ਹਾਥ ਹੋਵੈ ਅਸਗਾਹੁ." (ਜਪੁ) ਅਥਾਹ ਦਾ ਹਾਥ (ਥਾਹ) ਪਾਉਣਾ. ਪਰਮਾਤਮਾ ਦਾ ਗ੍ਯਾਨ ਪ੍ਰਾਪਤ ਕਰਨਾ.


ਸੰ. अश्व्गन्धा- ਅਸ਼੍ਵਗੰਧਾ. L. Physalis flexuosa. ਇਹ ਗਰਮਤਰ ਦਵਾਈ ਹੈ. ਖਾਂਸੀ, ਦਮਾ, ਪੇਟ ਦੇ ਕੀੜੇ ਆਦਿਕ ਰੋਗ ਦੂਰ ਕਰਦੀ ਹੈ. ਬਲਦਾਇਕ ਅਤੇ ਧਾਤੁ ਪੁਸ੍ਟ ਕਰਨ ਵਾਲੀ ਹੈ.