Meanings of Punjabi words starting from ਈ

ਸੰ. ਸੰਗ੍ਯਾ- ਧਕੇਲਨਾ. ਚਲਾਉਣਾ. ਹੱਕਣਾ। ੨. ਨਿਚੋੜਨਾ। ੩. ਕਥਨ. ਬਿਆਨ. ਦੇਖੋ, ਈਰ.


ਫ਼ਾ. [ایِران] ਦੇਖੋ, ਈਰਜ ਅਤੇ ਫ਼ਾਰਸ.


ਫ਼ਾ. [ایِرانی] ਵਿ- ਫ਼ਾਰਸ ਦਾ ਵਸਨੀਕ। ੨. ਸੰਗ੍ਯਾ- ਪਾਰਸੀ। ੩. ਈਰਾਨ ਦੀ ਬੋਲੀ.


ਸੰ. ਵਿ- ਕਹਿਆ ਹੋਇਆ। ੨. ਪ੍ਰੇਰਿਆ ਹੋਇਆ। ੩. ਨਿਚੋੜਿਆ ਹੋਇਆ.


ਸੰਗ੍ਯਾ- ਈੜੀ ਅੱਖਰ. ਪੰਜਾਬੀ ਵਰਣਮਾਲਾ ਦਾ ਤੀਜਾ ਵਰਣ. "ਈਵੜੀ ਆਦਿਪੁਰਖ ਹੈ ਦਾਤਾ." (ਆਸਾ ਪਟੀ ਮਃ ੧) ਦੇਖੋ, ੲ.


ਸੰ. ईड ਈਡ. ਸੰਗ੍ਯਾ- ਉਸਤਤਿ. ਤਅ਼ਰੀਫ.


ਦੇਖੋ ੲ ਅਤੇ ਈਵੜੀ.


ਪ੍ਰਤ੍ਯ- ਜਿਸ ਦਾ ਅਰਥ ਨੇ, ਸੇ, ਤੋਂ, ਸੰਗ, ਸਾਥ ਆਦਿਕ ਹੁੰਦਾ ਹੈ. "ਮੋਰੀਂ ਰੁਣ ਝੁਣ ਲਾਇਆ." (ਵਡ ਮਃ ੧) ਮੋਰਾਂ ਨੇ. "ਗਲੀਂ ਹਉ ਸੋਹਾਗਣਿ ਭੈਣੇ." (ਆਸਾ ਪਟੀ ਮਃ ੧) ਗੱਲਾਂ ਨਾਲ। ੨. ਫ਼ਾ. [ایں] ਸਰਵ- ਇਹ. ਯਹ.


ਫ਼ਾ. [ایِں ہم] ਇਹ ਭੀ. ਅਯੰ ਅਪਿ.


ਸੰ. हिङ् गुल. ਹਿੰਗੁਲ. ਸਿੰਗਰਫ. ਖਾਨਿ ਤੋਂ ਨਿਕਲਿਆ ਹੋਇਆ ਇੱਕ ਪਦਾਰਥ, ਜਿਸ ਵਿੱਚ ਬਹੁਤ ਹਿੱਸਾ ਪਾਰੇ ਦਾ ਹੁੰਦਾ ਹੈ. ਇਹ ਵਿਸ਼ੇਸ ਕਰਕੇ ਚੀਨ ਤੋਂ ਆਉਂਦਾ ਹੈ. ਇਸ ਦਾ ਰੰਗ ਬਹੁਤ ਚਟਕੀਲਾ ਲਾਲ ਹੁੰਦਾ ਹੈ. ਇਸਤ੍ਰੀਆਂ ਇਸ ਦੀ ਬਿੰਦੀ (ਤਿਲਕ) ਮੱਥੇ ਪੁਰ ਸ਼ੋਭਾ ਲਈ ਲਾਉਂਦੀਆਂ ਹਨ. "ਈਂਗਰ ਕੀ ਬਿੰਦੁਰੀ ਜੁ ਬਿਰਾਜੈ." (ਕ੍ਰਿਸਨਾਵ) ਇਹ ਅਨੇਕ ਦਵਾਈਆਂ ਵਿੱਚ ਭੀ ਵਰਤੀਦਾ ਹੈ. ਇਸ ਦੀ ਤਾਸੀਰ ਗਰਮ ਖ਼ੁਸ਼ਕ ਹੈ. L. Sulphunatum Hydrargyrium.