Meanings of Punjabi words starting from ਊ

ਸੰਗ੍ਯਾ- ਉਪਮਾ. ਤਾਰੀਫ. ਵਡਿਆਈ. ਉਸਤਤਿ.


ਦੇਖੋ, ਉਪਜ.


ਦੇਖੋ, ਉਪਜਣਾ. "ਗੁਰੁ ਮਿਲਿਐ ਨਾਮੁ ਊਪਜੈ." (ਵਾਰ ਸੋਰ ਮਃ ੪)


ਉਪਜਕੇ. ਪੈਦਾ ਹੋਕੇ.


ਦੇਖੋ, ਉਪਰ ਅਤੇ ਊਪਰਿ. "ਊਪਰ ਕਉ ਮਾਂਗਉ ਖੀਂਧਾ." (ਸੋਰ ਕਬੀਰ)


ਕ੍ਰਿ- ਫ਼ਤੇ ਪਾਉਣੀ. ਗ਼ਾਲਿਬ ਆਉਣਾ.


ਸੰਗ੍ਯਾ- ਉਦਾਰਤਾ. ਫ਼ੱਯਾਜੀ. ਹਿਫ਼ਾਜਤ. ਦੇਖੋ, ਊਪਰ.


ਸੰ. उपरि- ਉਪਰਿ. ਕ੍ਰਿ. ਵਿ- ਉੱਤੇ. ਉਤਾਹਾਂ. "ਊਪਰਿ ਭੁਜਾ ਕਰਿ ਮੈ ਗੁਰੁ ਪਹਿ ਪੁਕਾਰਿਆ" (ਸੂਹੀ ਕਬੀਰ) ੨. ਉੱਤੋਂ ਊਪਰ ਸੇ. "ਰਾਜ ਮਾਲ ਜੋਬਨ ਤਨੁ ਜੀਅਰਾ ਇਨ ਊਪਰਿ ਲੈ ਬਾਰੇ." (ਧਨਾ ਮਃ ੫)


ਹਾਟ ਪਰਿ ਆਲਾ, ਆਲੇ ਭੀਤਰਿ ਥਾਤੀ. (ਰਾਮ ਬੇਣੀ) ਪ੍ਰਿਥਿਵੀ ਉੱਪਰ ਸ਼ਰੀਰਰੂਪੀ ਹੱਟ ਹੈ, ਉਸ ਪੁਰ ਦਸਵਾਂਦ੍ਵਾਰ ਆਲਾ ਹੈ, ਉਸ ਵਿੱਚ ਆਤਮਜੋਤਿ ਥੈਲੀ ਹੈ।


ਦੇਖੋ, ਗਗਨ ੬.


ਕ੍ਰਿ- ਚਰਚਾ ਵਿੱਚ ਫਤੇ ਹੋਣੀ. ਮੁਕ਼ੱਦਮੇ ਵਿੱਚ ਦੂਜੇ ਫ਼ਰੀਕ਼ ਤੋਂ ਜਿੱਤਣਾ. "ਤਿਨ ਕੀ ਊਪਰਿ ਗਲ ਤੁਧ ਆਣੀ ਹੈ." (ਮਾਰੂ ਸੋਲਹੇ ਮਃ ੪)


ਸੰਗ੍ਯਾ- ਘਬਰਾਹਟ. ਵ੍ਯਾਕੁਲਤਾ.