Meanings of Punjabi words starting from ਓ

ਕ੍ਰਿ. ਵਿ- ਦੇਖੋ, ਓਤੈ. ਉਸ ਅਸਥਾਨ. ਵਹਾਂ. "ਓਥੈ ਅਨਹਦ ਸਬਦ ਵਜਹਿ ਦਿਨ ਰਾਤੀ." (ਮਾਝ ਅਃ ਮਃ ੩)


ਡਿੰਗ. ਸੰਗ੍ਯਾ- ਮੱਛੀ ਫਾਹੁਣ ਦੀ ਕੁੰਡੀ.


ਸੰ. ओदन. ਸੰਗ੍ਯਾ- ਰਿੱਝੇ ਹੋਏ ਚਾਵਲ. ਭਾਤ. "ਦਧਿ ਅਰੁ ਓਦਨ ਮਾਤ ਤੇ ਅਰਧਿਕ ਖਾਇ ਪਲਾਇ." (ਨਾਪ੍ਰ) ੨. ਭੋਜਨ.


ਓਦਨ (ਭੋਜਨ) ਬਣਾਉਣ ਵਾਲਾ. ਰਸੋਈਆ. ਲਾਂਗਰੀ. ਸੂਪਕਾਰ.


ਕ੍ਰਿ- ਉਦੀਰ੍‍ਣ ਹੋਣਾ. ਉਦਾਸ (ਦਿਲਗੀਰ) ਹੋਣਾ.


ਦੇਖੋ, ਉਦਾਸੀ. "ਨਾ ਇਹੁ ਗਿਰਹੀ ਨਾ ਓਦਾਸੀ." (ਗੌਂਡ ਕਬੀਰ)


ਕ੍ਰਿ. ਵਿ- ਉਸ ਤੋਂ. ਉਸ ਸੇ.


ਸੰ. उदर्ध्व- ਊਰ੍‍ਧ੍ਵ. ਵਿ- ਉੱਚਾ. ਲੰਮਾ. "ਅਸੰ ਓਧ ਪਾਣੰ." (ਪਾਰਸਾਵ) ਲੰਮੀ ਤਲਵਾਰ ਹੱਥ ਵਿੱਚ। ੨. ਦੇਖੋ, ਊਧ.