Meanings of Punjabi words starting from ਔ

ਬੰਬਈ ਹਾਤੇ ਦੇ ਸ਼ੋਲਾਪੁਰ ਜਿਲੇ ਵਿੱਚ ਪੰਡਰਪੁਰ ਤੋਂ ੧੫. ਮੀਲ ਪੂਰਵ ਵੱਲ ਇੱਕ ਨਗਰ ਹੈ, ਜਿਸ ਵਿੱਚ ਨਾਮਦੇਵ ਭਗਤ ਦਾ ਪਿਆਰਾ ਮੰਦਿਰ "ਨਾਗਨਾਥ" ਦਾ ਪ੍ਰਸਿੱਧ ਹੈ। "ਫੇਰ ਦੀਆ ਦੇਹੁਰਾ ਨਾਮੇ ਕਉ, ਪੰਡੀਅਨ ਕਉ ਪਿਛਵਾਰਲਾ." ਇਹ ਸ਼ਬਦ ਜਿਸ ਪਰਥਾਇ ਹੈ, ਓਹ "ਔਧੀਆ ਨਾਗਨਾਥ" ਦਾ ਮੰਦਿਰ "ਧਰ" (ਮੱਧ ਭਾਰਤ C. P. ) ਵਿੱਚ ਹੈ.


ਵਿ- ਅਧਃ ਉਲਟਾ. ਮੂਧਾ. "ਬਾਂਧ ਔਂਧ ਸਿਹਜਾ ਤਰ ਲਿਯਾ." (ਚਰਿਤ੍ਰ ੩੦੬)