Meanings of Punjabi words starting from ਕ

ਅ਼. [قصد] ਕ਼ਸ੍‌ਦ. ਸੰਗ੍ਯਾ- ਸੰਕਲਪ. ਵਿਚਾਰ. ਇਰਾਦਾ ਕਰਨਾ.


ਦੇਖੋ, ਕਸਣਾ.


ਸੰਗ੍ਯਾ- ਉਹ ਰੱਸੀ ਅਥਵਾ ਤਸਮਾ, ਜਿਸ ਨਾਲ ਕਿਸੇ ਵਸਤੁ ਨੂੰ ਕਸਕੇ (ਜਕੜਕੇ) ਬੰਨ੍ਹੀਏ. "ਕਸਨਿ ਬਹਤਰਿ ਲਾਗੀ ਤਾਹਿ." (ਬਸੰ ਕਬੀਰ) ਬਹੱਤਰ ਨਾੜੀਆਂ ਤੋਂ ਭਾਵ ਹੈ.


ਫ਼ਾ. , [کشنیز, کسنیج] ਧਨੀਆ. ਦੇਖੋ, ਧਨੀਆਂ.


ਸੰ. ਕਸ਼੍ਯਪ. ਵਿ- ਕਸ਼੍ਯ (ਸ਼ਰਾਬ) ੫. (ਪੀਣ) ਵਾਲਾ। ੨. ਸੰਗ੍ਯਾ- ਬ੍ਰਹਮਾ ਦੇ ਪੁਤ੍ਰ ਮਰੀਚਿ ਦਾ ਬੇਟਾ, ਜਿਸ ਦੀ ਪ੍ਰਜਾਪਤੀਆਂ ਵਿੱਚ ਗਿਣਤੀ ਹੈ. ਵਾਮਨ ਅਵਤਾਰ ਇਸੇ ਦਾ ਪੁਤ੍ਰ ਸੀ. "ਪੁਨ ਧਰਾ ਬ੍ਰਹਮ੍‍ ਕੱਸਪਵਤਾਰ." (ਬ੍ਰਹਮਾਵ) ਸਿਮ੍ਰਿਤਿ ਅਤੇ ਪੁਰਾਣਾਂ ਵਿੱਚ ਜਿਕਰ ਹੈ ਕਿ ਦਕ੍ਸ਼੍‍ ਪ੍ਰਜਾਪਤਿ ਦੀ ਤੇਰਾਂ ਪੁਤ੍ਰੀਆਂ (ਅਦਿਤਿ, ਦਿਤਿ, ਦਨੁ, ਵਿਨਤਾ, ਖਸਾ, ਕਦ੍ਰੁ, ਮੁਨਿ, ਕ੍ਰੋਧਾ, ਅਰਿਸ੍ਟਾ, ਇਰਾ, ਤਾਮ੍ਰਾ, ਇਲਾ ਅਤੇ ਪ੍ਰਧਾ) ਕਸ਼੍ਯਪ ਨੇ ਵਿਆਹੀਆਂ, ਜਿਨ੍ਹਾਂ ਵਿੱਚੋਂ ਜਗਤ ਦੇ ਸਾਰੇ ਪ੍ਰਾਣੀ ਉਪਜੇ। ੩. ਵਿ- ਕਾਲੇ ਦੰਦਾਂ ਵਾਲਾ.


ਕਸ਼੍ਯਪ ਦਾ ਪੁਤ੍ਰ, ਵਾਮਨ। ੨. ਇੰਦ੍ਰ। ੩. ਸੂਰਜ. "ਕੱਸਪਸੁਤ ਨਿਕਸਿਓ." (ਗੁਵਿ ੬)


ਕੈਸੇ- ਅਬ. "ਛੂਟੇ ਕਸਬ ਲਗਨ ਲਗ ਗਈ." (ਚਰਿਤ੍ਰ ੨੮੯) ੨. ਅ਼. [کسب] ਸੰਗ੍ਯਾ- ਪੇਸ਼ਾ. ਕਿੱਤਾ. ਕਿਰਤ. "ਇਸ ਬਰਾਬਰ ਔਰ ਭਗਤਿ ਨਹੀਂ ਜੋ ਕਸਬ ਕਰਕੈ ਬੰਦਗੀ ਕਰੈ." (ਪ੍ਰੇਮ ਸੁਮਾਰਗ) ੩. ਪੰਜਾਬੀ ਵਿੱਚ ਨਿੰਦਿਤ ਕੰਮ ਨੂੰ ਭੀ ਕਸਬ ਆਖ ਦਿੰਦੇ ਹਨ.