Meanings of Punjabi words starting from ਚ

ਵਿ- ਚਤੁਰ੍‍ਗ. ਚੌਗੁਣਾ. ਚਹਾਰਚੰਦ. ਚੋਗੁਨੀ. ਚਹਾਰ ਗੁਨੀ. "ਦੂਣ ਚਊਣੀ ਦੇ ਵਡਿਆਈ." (ਸੋਰ ਮਃ ੫) "ਦਿਨ ਪ੍ਰਤਿ ਦੂਨ ਚਊਨ ਵਿਸਾਲਾ." (ਨਾਪ੍ਰ).


ਸੰਗ੍ਯਾ- ਚਾਉ. ਉਮੰਗ। ੨. ਚਾਹ. ਇੱਛਾ. ਰੁਚੀ. "ਪ੍ਰਭੁ ਦੇਖਨ ਕੋ ਬਹੁਤ ਮਨਿ ਚਈਆ" (ਬਿਲਾ ਅਃ ਮਃ ੪) ੩. ਦੇਖੋ, ਚੈਯਾ। ੪. ਵਿ- ਚਾਉਵਾਲਾ. ਉਤਸਾਹੀ.


ਸੰ. चषृ. ਚਸ੍. ਧਾ- ਮਾਰ ਸੁੱਟਣਾ, ਦੁੱਖ ਦੇਣਾ, ਖਾਣਾ.


ਸੰਗ੍ਯਾ- ਚੀਸ. ਕਰਕ. ਚੁਭਵੀਂ ਪੀੜ। ੨. ਸੰ. ਚਸਕ. ਸ਼ਰਾਬ ਪੀਣ ਦਾ ਪਾਤ੍ਰ। ੩. ਸ਼ਹਿਦ. ਮਧੁ.