Meanings of Punjabi words starting from ਟ

ਇੱਕ ਮਾਤ੍ਰਿਕ ਗਣ, ਜਿਸ ਦੀਆਂ ਛੀ ਮਾਤ੍ਰਾ ਹੁੰਦੀਆਂ ਹਨ. ਇਸ ਦੇ ਇਤਨੇ ਰੂਪ ਹਨ:-#, , , , , , , , , , , , .


ਜਨਮਸਾਖੀ ਵਿਚ ਪਾਨੀਪਤਨਿਵਾਸੀ ਸ਼ੇਖ਼ ਤ਼ਾਹਿਰ ਨੂੰ ਟਟੀਹਰੀ ਸ਼ੇਖ ਲਿਖਿਆ ਹੈ. ਦੇਖੋ, ਪਾਨੀਪਤ.


ਮੁਲ. ਸੰਗ੍ਯਾ- ਕੜਾਹਾ। ੨. ਫੂਸ ਦਾ ਫਿੜਕਾ. ਫੂਸ ਦੀ ਕੰਧ। ੩. ਸਿਰ ਦੀ ਖੋਪਰੀ ਦਾ ਉੱਪਰਲਾ ਭਾਗ. ਟੋਟਣ। ੪. ਲੋਹੇ ਦਾ ਟੋਪ, ਜੋ ਸੰਜੋ ਨਾਲ ਪਹਿਰੀਦਾ ਹੈ. "ਕਟੇ ਟਟਰੰ." (ਕਲਕੀ)


ਕੜਾਹੇ ਵਿੱਚ. ਦੇਖੋ, ਟਟਰ ੧. "ਰਸੁ ਕਸੁ ਟਟਰਿ ਪਾਈਐ." (ਵਾਰ ਮਾਝ ਮਃ ੧)


ਸੰਗ੍ਯਾ- ਖੋਪਰੀ. ਸਿਰ ਦੀ ਖੋਪਰੀ ਦਾ ਉੱਪਰਲਾ ਭਾਗ। ੨. ਗੰਜ.