Meanings of Punjabi words starting from ਡ

ਸੰਗ੍ਯਾ- ਡਗ ਧਰਨ ਦਾ ਅਸਥਾਨ. ਮਾਰਗ. ਰਾਸ੍ਤਾ. ਰਾਹ. "ਗੁਰਪ੍ਰਸਾਦਿ ਮੈ ਡਗਰੋ ਪਾਇਆ." (ਗੌਡ ਕਬੀਰ) ੨. ਉਪਾਉ ਦੱਸਣਾ. "ਸੁਤ ਅਭਿਲਾਖੀ ਮਗ ਕੋ ਡਗਰਾ." (ਗੁਪ੍ਰਸੂ)


ਵਿ- ਰਾਹੀ. ਮੁਸਾਫ਼ਿਰ. ਡਗਰ (ਮਾਰਗ) ਚੱਲਣ ਵਾਲਾ। ੨. ਡਗਮਗੀ. ਉਖੜਵੀਂ. "ਡਗਰੀ ਚਾਲ ਨੇਤ੍ਰ ਫੁਨ ਅਧੁਲੇ." (ਭੈਰ ਮਃ ੧) "ਅੰਗਨ ਮੇ ਡਗਰੀ ਸੀ ਫਿਰੈ." (ਕ੍ਰਿਸਨਾਵ)


ਜਿਲਾ ਫ਼ਿਰੋਜ਼ਪੁਰ, ਤਸੀਲ ਥਾਣਾ ਮੋਗਾ ਦਾ ਇੱਕ ਪਿੰਡ, ਇਸ ਤੋਂ ਇੱਕ ਮੀਲ ਪੱਛਮ ਸ਼੍ਰੀ ਗੁਰੂ ਹਰਿਰਾਇ ਸਾਹਿਬ ਜੀ ਦਾ ਗੁਰਦ੍ਵਾਰਾ ਹੈ. ਸਤਿਗੁਰੂ ਜੀ ਡਰੋਲੀ ਦੇ ਗੁਰਅਸਥਾਨ ਬਣਾਉਣ ਲਈ ਇੱਥੇ ਆਏ ਅਤੇ ਇਸ ਜਗਾ ਤੋਂ ਹੀ ਇੱਟਾਂ ਚੂੰਨਾ ਆਦਿ ਸਾਮਾਨ 'ਡਰੋਲੀ' ਜਾਂਦਾ ਰਿਹਾ. ਜਿਸ ਵਣ ਦੇ ਬਿਰਛ ਤਲੇ ਸਤਿਗੁਰੂ ਬੈਠਕੇ ਦੀਵਾਨ ਲਗਾਂਦੇ ਹੁੰਦੇ ਸਨ, ਉਹ ਹੁਣ ਮੌਜੂਦ ਹੈ. ਛੋਟਾ ਜਿਹਾ ਦਰਬਾਰ ਬਣਿਆ ਹੋਇਆ ਹੈ. ਉਦਾਸੀ ਸੰਤ ਪੁਜਾਰੀ ਹੈ. ਗੁਰਦ੍ਵਾਰੇ ਨਾਲ ਦੋ ਘੁਮਾਉਂ ਜ਼ਮੀਨ ਅੱਠ ਸੌ ਰੁਪਯੇ ਤੋਂ ਮੁੱਲ ਖ਼ਰੀਦੀ ਗਈ ਹੈ. ਇਸ ਗੁਰਦ੍ਵਾਰੇ ਨੂੰ 'ਤੰਬੂਸਾਹਿਬ' ਭੀ ਆਖਦੇ ਹਨ, ਕਿਉਂਕਿ ਸੱਤਵੇਂ ਗੁਰੂ ਸਾਹਿਬ ਨੇ ਇੱਥੇ ਬਹੁਤ ਤੰਬੂ ਲਗਾਏ ਸਨ. ਇਹ ਰੇਲਵੇ ਸਟੇਸ਼ਨ ਡਗਰੂ ਤੋਂ ਦੋ ਮੀਲ ਪੱਛਮ ਵੱਲ ਹੈ.


ਦੇਖੋ, ਡਗਰਾ.


ਸੰਗ੍ਯਾ- ਨਗਾਰਾ ਬਜਾਉਣ ਦੀ ਡੰਡਾ. ਡੰਕਾ.


ਸੰਗ੍ਯਾ- ਪਿੱਠ ਪਿੱਛੇ ਲਾਈ ਹੋਈ ਗਠੜੀ। ੨. ਛੋਟਾ ਤਾਲ.