Meanings of Punjabi words starting from ਤ

ਅ਼. [تسویِش] ਤਸ਼ਵੀਸ਼. ਸੰਗ੍ਯਾ- ਹ਼ੈਰਾਨੀ. ਪਰੇਸ਼ਾਨੀ. ਚਿੰਤਾ. ਇਸ ਦਾ ਮੂਲ ਸ਼ਵਸ਼ (ਘਬਰਾਹਟ) ਹੈ. "ਨਾ ਤਸਵੀਸ ਖਿਰਾਜ ਨ ਮਾਲ." (ਗਉ ਰਵਿਦਾਸ)


ਅ਼. [تصویِر] ਤਸਵੀਰ. ਸੰਗ੍ਯਾ- ਮੂਰਤਿ. ਚਿਤ੍ਰ। ੨. ਸੂਰਤ. ਸ਼ਕਲ. ਇਸ ਦਾ ਮੂਲ ਸੂਰ (ਸ਼ਕਲ) ਹੈ.


ਸੰਗ੍ਯਾ- ਤਸਵੀਰ (ਮੂਰਤਿ) ਬਣਾਉਣ ਵਾਲਾ ਕਾਰੀਗਾਰ. ਮੁਸੁੱਵਰ. ਚਿਤ੍ਰਕਾਰ.


ਅ਼. [تسّوُر] ਤਸੁੱਵੁਰ. ਸੱਗ੍ਯਾ- ਖਿਆਲ ਬਨ੍ਹਣ ਦਾ ਭਾਵ. ਇਸ ਦਾ ਮੂਲ ਸੂਰ (ਸੂਰਤ) ਹੈ.


ਦੇਖੋ, ਤਸ੍ਯ.