Meanings of Punjabi words starting from ਥ

ਸੰਗ੍ਯਾ- ਸ੍‍ਥਲ. ਥਾਂ. ਥਲ। ੨. ਤਹਿ. ਪਰਤ। ੩. ਸ਼ੇਰ ਦੀ ਗੁਫਾ. ਸਿੰਘਾਂ ਦਾ ਘੁਰਾ। ੪. ਝੁੰਡ. ਗਰੋਹ. "ਜਹਾਂ ਮ੍ਰਿਗਰਾਜਨ ਕੇ ਥਰ ਧਾਈਅਤ ਹੈਂ." (ਹੰਸਰਾਮ)


ਸੰਗ੍ਯਾ- ਕਾਂਬਾ. ਕੰਪ। ੨. ਧੜਕਾ. ਖਟਕਾ. "ਥਰਹਰ ਕੰਪੈ ਬਾਲਾ ਜੀਉ." (ਸੂਹੀ ਕਬੀਰ)