Meanings of Punjabi words starting from ਧ

ਸੰ. ਧਨੁਸ. ਸੰਗ੍ਯਾ- ਕਮਾਣ. ਤੀਰ ਫੈਂਕਣ ਦਾ ਅਸਤ੍ਰ. "ਗਗਨੰਤਰਿ ਧਣਖੁ ਚੜਾਇਆ." (ਮਾਰੂ ਸੋਲਹੇ ਮਃ ੧) "ਧਣਖੁ ਚੜਾਇਓ ਸਤਿ ਦਾ." (ਵਾਰ ਰਾਮ ੩)


ਵਿ- ਧਨੀ. ਧਨਵਾਨ। ੨. ਸਿੰਧੀ ਅਤੇ ਡਿੰਗਲ. ਮਾਲਿਕ. ਸ੍ਵਾਮੀ. "ਸਗਲ ਸ੍ਰਿਸਟਿ ਕੋ ਧਣੀ ਕਹੀਜੈ." (ਗੂਜ ਮਃ ੫) ੩. ਪਤੀ. ਭਰਤਾ. "ਧਣੀ ਵਿਹੂਣਾ ਪਾਟ ਪਟੰਬਰ ਭਾਹੀ ਸੇਤੀ ਜਾਲੇ." (ਸਵਾ ਮਃ ੫)


ਦੇਖੋ, ਧਨੀਆ.


ਧਨੀ (ਸ੍ਵਾਮੀ) ਹੈ. "ਵਡਾ ਹੈ ਸਭਨਾ ਦਾ ਧਣੀਐ." (ਵਾਰ ਗਉ ੧. ਮਃ ੫) ੨. ਧਣੀ (ਸ੍ਵਾਮੀ) ਨੇ। ੩. ਧਣੀ ਨੂੰ.