Meanings of Punjabi words starting from ਫ

ਵ੍ਰਜ. ਫਾਗ. ਹੋਲੀ. ਦੇਖੋ, ਫਗੂਆ.


ਰਿਆਸਤ ਕਪੂਰਥਲਾ ਵਿੱਚ ਇਹ ਵਡਾ ਪੁਰਾਣਾ ਸ਼ਹਿਰ ਹੈ, ਜੋ ਸ਼ਾਹੀ ਸੜਕ ਅਤੇ ਨਾਰਥ ਵੈਸਟ੍ਰਨ ਰੇਲਵੇ ਤੇ ਹੈ. ਇਹ ਅੰਮ੍ਰਿਤਸਰ ਤੋਂ ੬੨ ਮੀਲ ਹੈ. ਇੱਥੇ ਦੋ ਗੁਰਦ੍ਵਾਰੇ ਹਨ:-#(੧) ਬਾਂਸਾਂ ਵਾਲੇ ਦਰਵਾਜ਼ੇ ਭੈਰੋ ਦੇ ਮੰਦਿਰ ਪਾਸ ਸ੍ਰੀ ਗੁਰੂ ਹਰਿਰਾਇ ਜੀ ਦਾ ਗੁਰਦ੍ਵਾਰਾ ਹੈ. ਗੁਰੂ ਜੀ ਕਰਤਾਰਪੁਰੋਂ ਕੀਰਤਪੁਰ ਜਾਂਦੇ ਇੱਥੇ ਠਹਿਰੇ ਹਨ. ਛੋਟਾ ਜੇਹਾ ਗੁਰਦ੍ਵਾਰਾ ਬਾਜ਼ਾਰ ਨਾਲ ਬਣਿਆ ਹੋਇਆ ਹੈ. ਪੁਜਾਰੀ ਉਦਾਸੀ ਹੈ.#(੨) ਸੁਖਚੈਨਆਣਾ. ਸ਼ਹਰ ਤੋਂ ਡੇਢ ਮੀਲ ਦੇ ਕਰੀਬ ਪੂਰਵ, ਸ਼੍ਰੀ ਗੁਰੂ ਹੀਰਗੋਬਿੰਦ ਜੀ ਅਤੇ ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ਦਾ ਇੱਕੋ ਅਸਥਾਨ ਹੈ. ਗੁਰਦ੍ਵਾਰਾ ਛੋਟਾ ਜੇਹਾ ਬਣਿਆ ਹੋਇਆ ਹੈ. ਪੱਕਾ ਸੇਵਾਦਾਰ ਕੋਈ ਨਹੀਂ. ਗੁਰਦ੍ਵਾਰੇ ਨਾਲ ੩. ਘਮਾਉਂ ਜ਼ਮੀਨ ਰਿਆਸਤ ਕਪੂਰਥਲੇ ਵੱਲੋਂ ਹੈ. ਵੈਸਾਖੀ ਨੂੰ ਮੇਲਾ ਹੁੰਦਾ ਹੈ. ਰੇਲਵੇ ਸਟੇਸ਼ਨ ਫਗਵਾੜਾ ਤੋਂ ਦੋ ਮੀਲ ਉੱਤਰ ਪੂਰਵ ਹੈ.


ਦੇਖੋ ਫਗੂਆ.


ਦੇਖੋ, ਫਲਗੁਣ.


ਸੰਗ੍ਯਾ- ਫੱਗੁਣ (ਫਾਲਗੁਨ) ਮਹੀਨੇ ਵਿੱਚ ਹੋਣ ਵਾਲਾ ਹੋਰੀ ਦਾ ਤਿਉਹਾਰ. ਫਗਵਾ। ੨. ਹੋਰੀ ਦਾ ਗੀਤ.


ਰਿਆਸਤ ਪਟਿਆਲਾ, ਨਜਾਮਤ ਸੁਨਾਮ, ਤਸੀਲ ਥਾਣਾ ਭਾਵਨੀਗੜ੍ਹ ਵਿੱਚ ਇੱਕ ਪਿੰਡ ਹੈ. ਇਸ ਤੋਂ ਦੱਖਣ ਅੱਧ ਮੀਲ ਦੇ ਕ਼ਰੀਬ ਸ੍ਰੀ ਗੁਰੂ ਤੇਗਬਹਾਦਰ ਜੀ ਦਾ ਗੁਰਦ੍ਵਾਰਾ ਹੈ. ਕੇਵਲ ਕੱਚਾ ਮੰਜੀਸਾਹਿਬ ਬਣਿਆ ਹੋਇਆ ਹੈ. ਪਾਸ ਇੱਕ ਪੱਕਾ ਰਹਾਇਸ਼ੀ ਮਕਾਨ ਹੈ. ਇੱਕ ਬ੍ਰਾਹਮਣ ਧੂਪ ਦੀਪ ਦੀ ਸੇਵਾ ਕਰਦਾ ਹੈ. ਰੇਲਵੇ ਸਟੇਸ਼ਨ ਨਾਭੇ ਤੋਂ ੧੪. ਮੀਲ ਪੱਛਮ ਪੱਕੀ ਸੜਕ ਤੇ ਹੈ. ਸੰਗਰੂਰ ਤੋਂ ੧੧. ਮੀਲ ਦੱਖਣ ਪੂਰਵ ਹੈ.


ਦੇਖੋ, ਚਚਾ ਫੱਗੋ.