Meanings of Punjabi words starting from ਮ

ਸੰ. ਮਸ੍ਤਕ. ਸੰਗ੍ਯਾ- ਮੱਥਾ, "ਧਰ੍ਯੋ ਚਰਨ ਪੈ ਮਸਤਕ ਆਇ." (ਗੁਪ੍ਰਸੂ) ੨. ਸਿਰ ਦੀ ਖੋਪਰੀ। ੩. ਸਿਰ. ਸੀਸ. "ਮਸਤਕੁ ਅਪਨਾ ਭੇਟ ਦੇਉ." (ਬਿਲਾ ਮਃ ੫) ੪. ਵਿ- ਸਰਦਾਰ. ਪ੍ਰਧਾਨ ਮੁਖੀਆ। ੫. ਸੰ. ਮਸ੍ਤਿਸ੍ਕ. ਸੰਗ੍ਯਾ- ਮੱਥੇ ਦੀ ਚਿਕਨਾਈ. ਮਗ਼ਜ਼, ਭੇਜਾ. ਮਸਤਿਕ.; ਦੇਖੋ, ਮਸਤਕ.


ਖ਼ਾ. ਮਸਜਿਦ. ਮਸੀਤ। ੨. ਖ਼ਾਸ ਕਰਕੇ ਉਹ ਮਸੀਤ, ਜਿਸ ਨੂੰ ਸਿੱਖਗੁਰਦ੍ਵਾਰਾ ਬਣਾਇਆ ਗਿਆ ਹੈ. ਜਿਸ ਮਸੀਤ ਅੰਦਰ ਸ਼੍ਰੀ ਗੁਰੂ ਗ੍ਰੰਥਸਾਹਿਬ ਦਾ ਪ੍ਰਕਾਸ਼ ਹੁੰਦਾ ਹੈ.¹


ਕ੍ਰਿ- ਮਸ੍ਤ ਹੋਣਾ. ਮਤਵਾਲੇ ਹੋਣਾ। ੨. ਮਸ੍ਤਿਸ੍ਕ (ਦਿਮਾਗ) ਫਿਰਨਾ. ਸਿਰ ਠਿਕਾਨੇ ਸਿਰ ਨਾ ਰਹਿਣਾ.


ਦੇਖੋ, ਮੇਦਿਨੀਪ੍ਰਕਾਸ਼.


ਸੰਗ੍ਯਾ- ਮੇਰਾਪਨ. ਅਪਣੱਤ. "ਮੇਰੀ ਰਾਖੈ ਮਮਤਾ." (ਸ੍ਰੀ ਮਃ ੫) ੨. ਪਦਾਰਥਾਂ ਵਿੱਚ ਸਨੇਹ. "ਮਮਤਾ ਕਾਟਿ ਸਚਿ ਲਿਵ ਲਾਇ." (ਮਾਰੂ ਸੋਲਹੇ ਮਃ ੩) ੩. ਰਜੋਗੁਣ. ਦੇਖੋ, ਨਮਤਾ ੨.


ਫ਼ਾ. [مستانہ] ਮਸ੍ਤਾਨਹ. ਵਿ- ਮਤਵਾਲਾ ਹੋਇਆ। ੨. ਪ੍ਰੇਮ ਵਿੱਚ ਮੱਤ. "ਸਗ ਨਾਨਕ ਦੀਬਾਨ ਮਸਤਾਨਾ." (ਮਃ ੧. ਵਾਰ ਮਲਾ) ੩. ਖ਼ਾ. ਪੁਰਾਣਾ. ਟੁਟਿਆ ਅਤੇ ਪਾਟਿਆ, ਜੈਸੇ- ਦਸਤਾਰਾ ਮਸਤਾਨਾ ਹੋ ਗਿਆ ਹੈ.


ਮਸਤਾਨਾ ਦਾ ਇਸ੍ਤੀ ਲਿੰਗ.