Meanings of Punjabi words starting from ਲ

ਇਹ ਲਮਹ ਦਾ ਰੂਪਾਂਤਰ ਹੈ. ਦੇਖੋ, ਲਮਹ.


ਸੰ. ਲਹਰਿ. ਸੰਗ੍ਯਾ- ਤਰੰਗ. ਮੌਜ. "ਲਹਰੀ ਨਾਲਿ ਪਛਾੜੀਐ." (ਸ੍ਰੀ ਅਃ ਮਃ ੧) ੨. ਅਗਨਿ ਦਾ ਭਭੂਕਾ. "ਬੂਝਤ ਨਾਹੀ ਲਹਰੇ." (ਗਉ ਮਃ ੫)


ਕ੍ਰਿ- ਜਲ ਅਥਵਾ ਹਵਾ ਦੀ ਲਹਰਿ ਨਾਲ ਹਿੱਲਣਾ. ਲਹਰ ਵਿੱਚ ਆਉਣਾ.


ਦੇਖੋ, ਲਹਰ। ੨. ਵਿ- ਲਹਰ ਤਰੰਗਾਂ ਵਾਲਾ, ਵਾਲੀ। ੩. ਜਿਸ ਦਾ ਮਨ ਕ਼ਾਇਮ ਨਹੀਂ. ਅਨੇਕ ਤਰੰਗ ਜਿਸ ਦੇ ਦਿਲ ਵਿੱਚ ਉੱਠਦੇ ਹਨ. "ਮਨਮੁਖੁ ਲਹਿਰ ਘਰੁ ਤਜਿ ਵਿਗੂਚੈ." (ਮਾਰੂ ਅਃ ਮਃ ੧) ੪. ਸੰਗ੍ਯਾ- ਨਦੀ. ਦੇਖੋ, ਵਰਾਹੁ.


ਵਿ- ਤਰੰਗਾਂ ਵਾਲਾ. ਮੌਜੀ। ੨. ਲਹਰਾਂ. ਮੌਜਾਂ.


ਕ੍ਰਿ- ਲਿਸ਼ਕਣਾ. ਚਮਕਣਾ. ਪ੍ਰਕਾਸ਼ਣਾ। ੨. ਖਿੜਨਾ. ਪ੍ਰਫੁੱਲ ਹੋਣਾ.


ਵਿ- ਪ੍ਰਕਾਸ਼ਿਤ. ਚਮਕਦਾ ਹੋਇਆ. ਦੇਖੋ, ਲਹ.


ਲਸ਼ਕੀ. ਚਮਕੀ. "ਕੂਰਮ ਸਿਰ ਲਹਲਾਣੀ." (ਚੰਡੀ ੩) ਦੁਰਗਾ ਦੀ ਤਲਵਾਰ, ਜ਼ਮੀਨ ਨੂੰ ਚੀਰਕੇ ਕੱਛੂ ਦੇ ਸਿਰ ਜਾ ਚਮਕੀ.