Meanings of Punjabi words starting from ਗ

ਦੇਖੋ, ਗੁਲੇਲ. "ਪੰਦ੍ਰਏ ਗਲੋਲੰ ਪਾਸ ਅਮੋਲੰ." (ਰਾਮਾਵ) ਰਾਵਣ ਦੇ ਪੰਜਵੇਂ ਹੱਥ ਵਿੱਚ ਗੁਲੇਲ ਅਤੇ ਸੋਲਵੇਂ ਵਿੱਚ ਪਾਸ਼ (ਫਾਹੀ) ਹੈ.


ਫ਼ਾ. [غلولہ] ਗ਼ਲੋਲਹ ਸੰਗ੍ਯਾ- ਗੋਲਾਕਾਰ ਪਿੰਡ। ੨. ਗੋਲੀ. ਵੱਟੀ. "ਅਮਲ ਗਲੋਲਾ ਕੂੜ ਕਾ ਦਿਤਾ ਦੇਵਣਹਾਰਿ." (ਸ੍ਰੀ ਮਃ ੧) ਝੂਠ ਦਾ ਮਾਵਾ ਮਾਇਆ ਨੇ ਦਿੱਤਾ। ੩. ਗੁਲੇਲਾ.


ਚਿਹਕਾ (ਚੀਕਾ) ਪਿੰਡ ਦਾ ਵਸਨੀਕ ਇੱਕ ਮਸੰਦ. ਇਸ ਨੂੰ ਸ੍ਰੀ ਗੁਰੂ ਤੇਗਬਹਾਦੁਰ ਸਾਹਿਬ ਨੇ ਹਾਂਸੀ ਅਤੇ ਹਿਸਾਰ ਦੇ ਇਲਾਕੇ ਗੁਰਸਿੱਖੀ ਦੇ ਪ੍ਰਚਾਰ ਲਈ ਭੇਜਿਆ ਸੀ. ਨੌਮੇ ਸਤਿਗੁਰੂ ਇਸ ਦੇ ਘਰ ਇੱਕ ਵੇਰ ਵਿਰਾਜੇ ਅਤੇ ਗਲੌਰੇ ਨੂੰ ਇੱਕ ਤੀਰਾਂ ਦਾ ਭਰਿਆ ਤਰਕਸ਼ ਬਖ਼ਸ਼ਿਆ. ਦੇਖੋ, ਚੀਕਾ.


ਦੇਖੋ, ਗਲਉਰੀ। ੨. ਦੇਖੋ, ਗਿਲਹਰੀ.


ਦੇਖੋ, ਗਲਹਥਾ. "ਮਾਰ ਗਲੰਥ ਨਿਕਾਰਾ." (ਨਾਪ੍ਰ)