ਸੰ. जयन्त ਵਿ- ਵਿਜਯੀ. ਜਿੱਤਣ ਵਾਲਾ। ੨. ਬਹੁਰੂਪੀਆ। ੩. ਸੰਗ੍ਯਾ- ਇੰਦ੍ਰ। ੪. ਇੰਦ੍ਰ ਦਾ ਪੁਤ੍ਰ। ੫. ਸ਼ਿਵ ਦਾ ਬੇਟਾ ਕਾਰਤਿਕੇਯ। ੬. ਅਕ੍ਰੂਰ ਯਾਦਵ ਦਾ ਪਿਤਾ। ੭. ਰਾਜਾ ਦਸ਼ਰਥ ਦਾ ਇੱਕ ਮੰਤ੍ਰੀ। ੮. ਭੀਮਸੇਨ ਦਾ ਉਪਨਾਮ, ਜਦ ਉਹ ਲੁਕਕੇ ਵਿਰਾਟ ਰਾਜਾ ਦੇ ਘਰ ਰਿਹਾ ਸੀ.
ਵਿ- ਜਯ ਕਰਨ ਵਾਲੀ। ੨. ਸੰਗ੍ਯਾ- ਧੁਜਾ. ਪਤਾਕਾ। ੩. ਹਲਦੀ। ੪. ਦੁਰਗਾ। ੫. ਸਾਲਗਿਰਹ ਦਾ ਉਤਸਵ। ੬. ਸ੍ਰੀ ਕ੍ਰਿਸਨ ਜੀ ਅਤੇ ਰਾਮਚੰਦ੍ਰ ਜੀ ਦੇ ਜਨਮ ਦੀ ਤਿਥਿ. ਭਾਦੋਂ ਬਦੀ ੮. ਅਤੇ ਚੇਤਸੁਦੀ ੯.
ਦੇਖੋ, ਜਯਪਤ੍ਰ.
ਜੜ. ਮੂਲ. "ਡਾਰੋਂ ਜਰ ਹੀ ਉਖਾਰਕੈ." (ਕ੍ਰਿਸਨਾਵ) ੨. ਜਲਨਾ. ਦਗਧ ਹੋਣਾ. "ਦੇਖਤ ਪ੍ਰਭੁਤਾ ਜਰ ਬਰ ਗਯੋ." (ਗੁਪ੍ਰਸੂ) ੩. ਦੇਖੋ, ਜਰਨਾ. "ਜਰ ਜਾਇ ਨਹੀਂ ਕਿਸਤੇ ਅਜਰੀ, ਅਸਪਾਇ ਗਏ ਸਗਰੀ ਉਰ ਮੇ ਜਰ." (ਗੁਪ੍ਰਸੂ) ੪. ਸੰ. ਜਰਾ. ਬੁਢਾਪਾ. ਵ੍ਰਿੱਧਾਵਸ੍ਥਾ. ਦੇਖੋ, ਜਰਵਾਣਾ ਅਤੇ ਜਰੁ। ੫. ਉਹ ਸ਼ਿਕਾਰੀ, ਜਿਸ ਨੇ ਕ੍ਰਿਸਨ ਜੀ ਦੇ ਪੈਰ ਤੀਰ ਮਾਰਕੇ ਦੇਹਾਂਤ ਕੀਤਾ ਸੀ। ੬. ਫ਼ਾ. [زر] ਜ਼ਰ ਸੋਨਾ. ਸੁਵਰਣ."ਮਾਤੇ ਮਤੰਗ ਜਰੇ ਜਰ ਸੰਗ." (ਅਕਾਲ) ੭. ਦੌਲਤ. "ਇਸੁ ਜਰ ਕਾਰਣਿ ਘਣੀ ਵਿਗੁਤੀ." (ਆਸਾ ਅਃ ਮਃ ੧) "ਪਰੰਦਏ ਨ ਗਿਰਾਹ ਜਰ." (ਵਾਰ ਮਾਝ ਮਃ ੧) ਪੰਛੀਆਂ ਦੀ ਗੱਠ ਵਿੱਚ ਧਨ ਨਹੀਂ। ੮. ਮੈਲ. ਜੰਗਾਲ. ਖ਼ਾਸ ਕਰਕੇ ਧਾਤੁ ਦੀ ਮੈਲ.

ਅ਼. [جرس] ਸੰਗ੍ਯਾ- ਘੜਿਆਲ. ਘੰਟਾ. ਘੁੰਗੂਰ.
nan
ਅ਼. [ذرہ] ਜੁੱਰਹ. ਸੰਗ੍ਯਾ- ਕਣ. ਅਣੁ. ਬਹੁਤ ਛੋਟਾ ਰਜਕਣ. ਕਿਣਕਾ.
ਸੰਗ੍ਯਾ- ਝਟਕਾ। ੨. ਲਕੜੀ ਆਦਿ ਦੇ ਟੁੱਟਣ ਦੀ ਧੁਨਿ। ੩. ਅ਼. [زرق] ਜ਼ਰਕ਼. ਝੂਠ. ਅਸਤ੍ਯ। ੪. ਕਪਟ। ੫. ਫ਼ਾ. [زرک] ਜ਼ਰਕ ਸੁਵਰਣ (ਸੋਨੇ) ਦਾ ਪਤ੍ਰਾ.
ਕ੍ਰਿ- ਜ਼ੋਰ ਨਾਲ ਝਟਕਾ ਦੇਣ ਤੋਂ ਅਥਵਾ ਭਾਰੀ ਬੋਝ ਪੈਣ ਦੇ ਕਾਰਣ ਜਰ ਜਰ ਸ਼ਬਦ ਕਰਨਾ.
ਅ਼. [زرقوبرق] ਜ਼ਰਕ਼ੋ ਬਰਕ਼. ਟੀਪਟਾਪ. ਬਾਹਰਲੀ ਚਮਕ ਦਮਕ. ਦੇਖੋ, ਜਰਕ ੫.
ਸੰਗ੍ਯਾ- ਜ਼ਰਕ- ਅੰਬਰ. ਸੁਵਰਣ ਦੇ ਪਤ੍ਰਿਆਂ ਵਾਲੇ ਵਸਤ੍ਰ. ਸਲਮੇ ਸਤਾਰੇ ਨਾਲ ਮੜ੍ਹੇ ਕਪੜੇ. "ਆਦਿ ਗਏ ਜਰਕੰਬਰ ਸੇ ਅਜ, ਅੰਬਰ ਸੇ ਨ੍ਰਿਪ ਕੰਬਰ ਕੀਨੇ." (ਅਜਰਾਜ) ਜ਼ਰਕ ਅੰਬਰ ਜੇਹੇ ਰਾਜਾ ਅਜ ਜਦ ਆਏ, ਤਦ ਕਪਾਸ ਵਸਤ੍ਰ ਜੇਹੇ ਰਾਜਾ, ਕੰਬਲ ਕਰ ਦਿੱਤੇ. ਭਾਵ- ਸ੍ਯਾਹ ਹੋ ਗਏ.