Meanings of Punjabi words starting from ਨ

ਸੰਗ੍ਯਾ- ਨਲਕੀ. ਨਾਲੀ। ੨. ਤੋਤਾ ਫਾਹੁਣ ਦਾ ਇੱਕ ਯੰਤ੍ਰ, ਜੋ ਬਾਂਸ ਦੀ ਨਾਲੀ (ਨਾਲਿਕਾ) ਤੋਂ ਬਣਦਾ ਹੈ. ਪਾਣੀ ਦੇ ਕੁੰਡ ਉੱਪਰ ਇੱਕ ਸਰੀ ਵਿੱਚ ਪਰੋਕੇ ਥੋਥੀ ਨਲਕੀ ਲਗਾਈ ਜਾਂਦੀ ਹੈ. ਜਦ ਤੋਤਾ ਉਸ ਪੁਰ ਬੈਠਦਾ ਹੈ ਤਦ ਨਲਕੀ ਫਿਰ ਜਾਂਦੀ ਹੈ ਅਤੇ ਤੋਤਾ ਸਿਰਪਰਣੇ ਪਾਣੀ ਪੁਰ ਲਟਕਣ ਲਗਦਾ ਹੈ. ਡੁੱਬਣ ਦਾ ਭੈ ਕਰਕੇ ਤੋਤਾ ਨਲਕੀ ਨਹੀਂ ਛੱਡਦਾ ਅਤੇ ਫੜਿਆ ਜਾਕੇ ਪਿੰਜਰੇ ਪਾਇਆ ਜਾਂਦਾ ਹੈ. "ਬਾਂਧਿਓ ਜਿਉ ਨਲਿਨੀ ਭ੍ਰਮਿ ਸੂਆ." (ਬਾਵਨ) ੩. ਸੰ. ਨਲਿਨੀ. ਕਮਲਿਨੀ. ਨੀਲੋਫਰ. ਭਮੂਲ। ੪. ਨਦੀ। ੫. ਨਲਿਨੀਨੰਦਨ ਦਾ ਸੰਖੇਪ. "ਹਾਰੀ ਧਨੇਸੁਰ ਕੀ ਨਲਿਨੀ ਛਬਿ, ਯੌਂ ਨਲਿਨੀ ਵਿਕਸੈਂ ਸੁਖਕਾਰੀ." (ਗੁਪ੍ਰਸੂ) ਕੁਬੇਰ ਦੇ ਬਾਗ਼ (ਨਲਨੀ ਨੰਦਨ) ਦੀ ਸ਼ੋਭਾ ਹਾਰ ਗਈ ਹੈ, ਐਸੀਆਂ ਕਮਲਿਨੀਆਂ ਆਨੰਦ ਦੇਣ ਵਾਲੀਆਂ ਖਿੜ ਰਹੀਆਂ ਹਨ। ੬. ਕਮਲਾਂ ਦੀ ਵਾੜੀ.


ਸੰ. ਸੰਗ੍ਯਾ- ਕੁਬੇਰ ਦਾ ਬਾਗ਼. ਦੇਖੋ, ਨਲਿਨੀ ੫। ੨. ਕੁਬੇਰ ਦਾ ਬਾਗ਼ ਚੈਤ੍ਰਰਥ੍ਯ ਭੀ ਹੈ.


ਸੰਗ੍ਯਾ- ਨਲਕੀ. ਨਾਲੀ। ੨. ਨਲਕੀ ਦੇ ਆਕਾਰ ਦੀ ਪਤਲੀ ਹੱਡੀ। ੩. ਪਿੰਜਣੀ ਦੀ ਹੱਡੀ। ੪. ਬੰਦੂਕ਼ ਦੀ ਨਾਲੀ। ੫. ਜੁਲਾਹੇ ਦੀ ਨਾਲੀ. "ਛੋਛੀ ਨਲੀ ਤੰਤੁ ਨਹੀ ਨਿਕਸੈ." (ਗਉ ਕਬੀਰ) ਇੱਥੇ ਨਲੀ ਤੋਂ ਭਾਵ ਪ੍ਰਾਣਾਂ ਦੇ ਆਉਣ ਜਾਣ ਦੀ ਸਾਹ ਰਗ (wind- pipe) ਹੈ। ੬. ਨੱਕ ਤੋਂ ਲਟਕਦੀ ਹੋਈ ਸੀਂਢ ਦੀ ਗਾੜ੍ਹੀ ਧਾਰਾ। ੭. ਦੇਖੋ, ਨਲਕੀ.


ਸੰ. ਨਾਰਿਕੇਲ, ਅਤੇ ਨਾਲਿਕੇਰ. ਸੰਗ੍ਯਾ- ਖੋਪੇ ਦਾ ਬਿਰਛ Cocos nucifera । ੨. ਖੋਪੇ ਦਾ ਫਲ.