Meanings of Punjabi words starting from ਰ

ਫ਼ਾ. [روان] ਸੰਗ੍ਯਾ- ਗਮਨ. ਗਤਿ। ੨. ਜ਼ਿੰਦਗੀ। ੩. ਮਨ। ੪. ਜੀਵਾਤਮਾ.


ਫ਼ਾ. [روانگی] ਸੰਗ੍ਯਾ- ਰਵਾਨਾ ਹੋਣਾ. ਜਾਣ (ਗਮਨ) ਦੀ ਕ੍ਰਿਯਾ। ੨. ਕੂਚ. ਪ੍ਰਸਥਾਨ.


ਫ਼ਾ. [روانہ] ਜਾਣ ਵਾਲਾ. ਚਲਣ ਨੂੰ ਤਿਆਰ.


ਫ਼ਾ. [روانیِدن] ਕ੍ਰਿ- ਪ੍ਰਵਾਹ ਚਲਾਉਣਾ। ੨. ਵਪਾਰ ਦਾ ਸਾਮਾਨ ਚਲਾਉਣਾ.


ਅ਼. [روایت] ਰਿਵਾਯਤ. ਸੰਗ੍ਯਾ- ਕਥਾ. ਪ੍ਰਸੰਗ. ਧਰਮਗ੍ਰੰਥ ਦਾ ਪ੍ਰਮਾਣ.


ਸੰਗ੍ਯਾ- ਰੇਣੁ. ਧੂੜਿ. ਰਜ. "ਛੁਟਕਟ ਹੋਇ ਰਵਾਰੈ." (ਸਾਰ ਮਃ ੫) "ਬਾਂਛਹਿ ਚਰਨਰਵਾਰੋ." (ਗੂਜ ਮਃ ੫)


ਦੇਖੋ, ਰਬਾਰੀ। ੨. ਦੇਖੋ, ਰਵਾਹ.


ਰਜ. ਧੂੜ. ਦੇਖੋ, ਰਵਾਰ. "ਕੇਤੇ ਰਾਮ ਰਵਾਲ." (ਵਾਰ ਆਸਾ) ੨. ਕ੍ਰਿ. ਵਿ- ਤਨਿਕ. ਥੋੜੀ ਜੇਹੀ. "ਲੇ ਗੁਰੁਪਗ ਰੇਨ ਰਵਾਲ." (ਨਟ ਪੜਤਾਲ ਮਃ ੪).


ਰਿਆਸਤ ਮੰਡੀ ਵਿੱਚ ਪਹਾੜ ਦੀ ਸਿਕੰਦਰਧਾਰਾ ਦਾ ਇੱਕ ਤਾਲ, ਜੋ ਪ੍ਰਸਿੱਧ ਤੀਰਥ ਹੈ. ਇਹ ਰਾਜਧਾਨੀ ਮੰਡੀ ਤੋਂ ਦਸ ਮੀਲ ਪੱਛਮ ਹੈ. ਸ਼੍ਰੀ ਗੁਰੂ ਗੋਬਿੰਦਸਿੰਘ ਸਾਹਿਬ ਇਸ ਤੀਰਥ ਦੇ ਵੈਸਾਖੀ ਮੇਲੇ ਪੁਰ ਪਹਾੜੀ ਰਾਜਿਆਂ ਨੂੰ ਸੁਮਤਿ ਦੇਣ ਲਈ ਇੱਕ ਵਾਰ ਪਧਾਰੇ ਸਨ. ਤਾਲ ਦੇ ਕਿਨਾਰੇ ਇੱਕ ਉੱਚੇ ਥਾਂ ਗੁਰੂਸਾਹਿਬ ਦੇ ਵਿਰਾਜਨ ਦੇ ਥਾਂ ਦਮਦਮਾ ਬਣਿਆ ਹੋਇਆ ਹੈ. ਰਵਾਲਸਰ ਤਾਲ ਪਾਸ ਜੋ ਵਸਤੀ ਹੈ, ਉਸ ਦਾ ਨਾਮ ਭੀ ਰਵਾਲਸਰ ਹੋ ਗਿਆ ਹੈ. ਇਹ ਅਸਥਾਨ ਰੇਲਵੇ ਸਟੇਸ਼ਨ ਹੁਸ਼ਿਆਰਪੁਰ ਤੋਂ ੭੫ ਮੀਲ ਪੂਰਵ ਹੈ. ਜੇਜੋਂ ਦੁਆਬਾ ਸਟੇਸ਼ਨ ਤੋਂ ੬੪ ਮੀਲ ਹੈ. ਪੜਾਉ ਭਾਂਬਲਾ ਤੋਂ ਜੋ ਜਰਨੈਲੀ ਸੜਕ ਮੰਡੀ ਨੂੰ ਜਾਂਦੀ ਹੈ, ਉਸ ਦੇ ਨੌਵੇਂ ਮੀਲ ਤੋਂ ਤਿੰਨ ਮੀਲ ਉੱਤਰ ਹੈ. ਹੁਣ ਪਠਾਨਕੋਟ ਤੋਂ ਛੋਟੀ ਪਟੜੀ ਦੀ ਰੇਲ ਮੰਡੀ ਲਈ ਤਿਆਰ ਹੋ ਗਈ ਹੈ.