Meanings of Punjabi words starting from ਵ

ਵਰ੍ਸ. ਸਾਲ. ਦੇਖੋ, ਵਰਸ. "ਵਰ੍ਹੇ ਮਾਹ ਵਾਰ ਥਿਤੀ ਕਰਿ." (ਮਾਰੂ ਸੋਲਹੇ ਮਃ ੩)


ਵਰ੍ਹਣ ਵਾਲਾ. ਵਰ੍ਹਣ ਲਈ ਤਿਆਰ ਹੋਇਆ ਬੱਦਲ (Nimbus)


ਵਰ੍ਹਾ ਦਾ ਬਹੁਵਚਨ. ਦੇਖੋ, ਵਰ੍ਹਾ। ੨. ਇੱਕ ਜੱਟ ਗੋਤ੍ਰ। ੩. ਵਰ੍ਹੇ ਗੋਤ ਦੇ ਜੱਟਾਂ ਦਾ ਵਸਾਇਆ ਪਿੰਡ.


ਦੇਖੋ, ਸਾਲਗਿਰਹ.


ਵੱਟ. ਮਰੋੜ। ੨. ਵਿੰਗ. ਟੇਢ। ੩. ਕਪਟ. ਛਲ। ੪. ਬਲ. ਜ਼ੋਰ. ਤ਼ਾਕਤ. "ਜਬ ਆਣੈ ਵਲ ਵੰਚ ਕਰਿ." (ਤਿਲੰ ਮਃ ੪) ੫. ਸੰ. वल्. ਧਾ- ਢਕਣਾ, ਘੇਰਨਾ, ਜਾਣਾ, ਪਾਲਨ ਕਰਨਾ। ੬. ਸੰਗ੍ਯਾ- ਮੇਘ ਬੱਦਲ। ੭. ਇੱਕ ਦੈਤ ਜਿਸ ਨੂੰ ਵ੍ਰਿਹਸਪਤਿ ਨੇ ਮਾਰਿਆ. ਇਹ ਦੇਵਤਿਆਂ ਦੀਆਂ ਗਾਈਆਂ ਚੁਰਾਕੇ ਪਹਾੜ ਦੀ ਗੁਫਾ ਵਿੱਚ ਜਾ ਲੁਕਿਆ ਸੀ.