Meanings of Punjabi words starting from ਕ

ਕ੍ਰਿ- ਸੰ. ਕਰ੍‍ਤਨ. ਕੱਟਣਾ. ਟੁੱਕਣਾ. "ਫਰੀਦਾ ਜਿ ਦਿਹ ਨਾਲਾ ਕਾਪਿਆ." (ਸ. ਫਰੀਦ)


ਵਿ- ਕਪਿ (ਬਾਂਦਰਾਂ) ਦੀ. "ਚਲੀ ਸੈਨ ਕਪਣੀ ਸਕ੍ਰੁੱਧ." (ਰਾਮਾਵ)


ਦੇਖੋ, ਕੰਪਿਤ.


ਦੇਖੋ, ਕੈਥਲ. "ਪਰੀ ਲੂਟ ਕਪਥਲ ਵਿਖੈ." (ਗੁਪ੍ਰਸੂ) ਕੈਥਲ ਸ਼ਹਿਰ ਵਿੱਚ ਲੁੱਟ ਪੈ ਗਈ.


ਸਿੰਧੀ. ਕਪੁਰ. ਸੰਗ੍ਯਾ- ਦਰਿਆ ਦਾ ਉੱਚਾ ਢਾਹਾ. "ਬੇੜਾ ਕਪਰ ਵਾਤ." (ਸ. ਫਰੀਦ) ਹਵਾ ਦੇ ਜ਼ੋਰ ਨਾਲ ਬੇੜਾ ਪੱਤਣ ਨੂੰ ਛੱਡਕੇ ਉੱਚੇ ਢਾਹੇ ਨੂੰ ਜਾ ਰਿਹਾ ਹੈ, ਜਿਸ ਨਾਲ ਟਕਰਾਕੇ ਟੁੱਟਣ ਦਾ ਡਰ ਹੈ। ੨. ਕੁਮਾਰਗ. ਉਲਟਾ ਰਾਹ.