Meanings of Punjabi words starting from ਤ

ਦੇਖੋ, ਤਰਣਾ. "ਨਾ ਤਰਨਾ ਤੁਲਹਾ ਹਮ ਬੂਡਸਿ." (ਆਸਾ ਪਟੀ ਮਃ ੧)


ਦੇਖੋ, ਤਰਣਾ. "ਨਾ ਤਰਨਾ ਤੁਲਹਾ ਹਮ ਬੂਡਸਿ." (ਆਸਾ ਪਟੀ ਮਃ ੧)


ਸੰਗ੍ਯਾ- ਤਰੁਣਾਪਾ. ਸੰ. तारुण्य. ਯੁਵਾ ਅਵਸ੍‍ਥਾ. ਜਵਾਨੀ. "ਤਰਨਾਪੋ ਬਿਖਿਅਨ ਸਿਉ ਖੋਇਓ." (ਰਾਮ ਮਃ ੯)


ਸੰਗ੍ਯਾ- ਨੌਕਾ. ਬੇੜੀ. ਕਿਸ਼ਤੀ, "ਤਰਨੀ ਬਿਘਨਾ ਸਲਿਤਾਪਤਿ ਕੀ." (ਨਾਪ੍ਰ) ੨. ਦੇਖੋ, ਤਰੁਣੀ ਅਤੇ ਤਰੁਨਿ। ੩. ਸੰ. ਤਰਣਿ. ਸੂਰਜ.


ਸੰ. तर्पण. ਸੰਗ੍ਯਾ- ਤ੍ਰਿਪਤ ਕਰਨ ਦੀ ਕ੍ਰਿਯਾ. ਹਿੰਦੂਮਤ ਅਨੁਸਾਰ ਦੇਵਤੇ ਅਤੇ ਪਿਤਰਾਂ ਨੂੰ ਤ੍ਰਿਪਤ ਕਰਨ ਲਈ ਹੱਥ ਅਥਵਾ ਅਰਘੇ ਨਾਲ ਮੰਤ੍ਰਪਾਠ ਕਰਕੇ ਜਲ ਦੇਣ ਦਾ ਕਰਮ. "ਸੰਧਿਆ ਤਰਪਣੁ ਕਰਹਿ ਗਾਇਤ੍ਰੀ." (ਸੋਰ ਮਃ ੩)