Meanings of Punjabi words starting from ਨ

ਸੰਗ੍ਯਾ- ਨਾਲੂਆ. ਨਾਭਿ ਦੀ ਨਾਲਿਕਾ। ੨. ਨਾਲਾ. ਪਾਣੀ ਦਾ ਛੋਟਾ ਪ੍ਰਵਾਹ.


ਰਿਆਸਤ ਜੰਮੂ, ਜਿਲਾ ਤਸੀਲ ਅਤੇ ਥਾਣਾ ਮੁਜੱਫ਼ਰਾਬਾਦ ਵਿੱਚ ਇੱਕ ਪਿੰਡ, ਜੋ ਮੁਜੱਫ਼ਰਾਬਾਦ ਤੋਂ ਪੁਲੋਂ ਪਾਰ ਪੱਛਮ ਵੱਲ ਕਰੀਬ ਦੋ ਮੀਲ ਹੈ. ਰਾਵਲਪਿੰਡੀ ਤੋਂ ਮੁਜੱਫਰਾਬਾਦ ਤੀਕ ਤਾਂਗੇ ਮੋਟਰਾਂ ਜਾਂਦੇ ਹਨ. ਇਸ ਪਿੰਡ ਗੁਰੂ ਹਰਿਗੋਬਿੰਦ ਸਾਹਿਬ ਦਾ ਗੁਰਦ੍ਵਾਰਾ ਹੈ. ਸਤਿਗੁਰੂ ਇੱਥੇ ਕਸ਼ਮੀਰ ਨੂੰ ਕ੍ਰਿਤਾਰਥ ਕਰਨ ਵੇਲੇ ਆਕੇ ਵਿਰਾਜੇ ਹਨ. ਗੁਰੂ ਸਾਹਿਬ ਨੂੰ ਬਰਛਾ ਮਾਰਕੇ ਇਸ ਥਾਂ ਇੱਕ ਜਲ ਦਾ ਚਸ਼ਮਾ ਕੱਢਿਆ ਹੈ. ਮਹਾਰਾਜਾ ਰਣਜੀਤ ਸਿੰਘ ਨੇ ਇਸ ਗੁਰਦ੍ਵਾਰੇ ਦੇ ਨਾਲ ਤਿੰਨ ਹਜ਼ਾਰ ਦੀ ਜਾਗੀਰ ਲਗਾਈ ਸੀ, ਜੋ ਪੁਜਾਰੀ ਆਪਣੇ ਨਾਮ ਕਰਾਕੇ ਛਕ ਗਏ. ਪੁਜਾਰੀ ਸਿੰਘ ਹੈ. ਵੈਸਾਖੀ ਨੂੰ ਮੇਲਾ ਅਤੇ ਹਰ ਐਤਵਾਰ ਨੂੰ ਸਾਧਾਰਣ ਜੋੜ ਮੇਲਾ ਹੁੰਦਾ ਹੈ.


ਦੇਖੋ, ਨਲੀਏਰ


ਅ਼. [نعلین] ਨਅ਼ਲੈਨ. ਨਅ਼ਲ ਦਾ ਦ੍ਵਿਵਚਨ. ਪੈਰਾਂ ਦੀ ਰਖ੍ਯਾ ਦੇ ਜੋੜੇ. "ਪੈਰੀਂ ਨਲੈਨਾ ਦਸਤੀਂ ਦਸਤਾਨੇ." (ਪ੍ਰਾਪੰਪ੍ਰ)