Meanings of Punjabi words starting from ਪ

ਸੰਗ੍ਯਾ- ਪਤ੍ਰਸ੍‍ਥਾਲੀ. ਪੱਤਿਆਂ ਦੀ ਥਾਲੀ. ਪੱਤਲ. "ਪਿੰਡੁ ਪਤਲਿ ਕਿਰਿਆ ਦੀਵਾ." (ਰਾਮ ਸਦੁ) "ਪਿੰਡੁ ਪਤਲਿ ਮੇਰੀ ਕੇਸਉ ਕਿਰਿਆ." (ਆਸਾ ਮਃ ੧)


ਸੰਗ੍ਯਾ- ਪਤ੍ਰਸਥਾਲੀ. ਦੇਖੋ, ਪਤਲਿ.


ਪਤਲਾ ਦਾ ਇਸਤ੍ਰੀ ਲਿੰਗ. ਦੇਖੋ, ਪਤਲਾ। ੨. ਦੁਰਬਲ. ਕਮਜ਼ੋਰ. "ਇਕ ਆਪੀਨੈ ਪਤਲੀ, ਸਹਿ ਕੇਰੇ ਬੋਲਾ." (ਸੂਹੀ ਫਰੀਦ) ਇਕ ਤਾਂ ਇਸਤ੍ਰੀ ਸੁਭਾਵਿਕ ਕਮਜ਼ੋਰ, ਇਸ ਪੁਰ ਪਤੀ ਦੇ ਹੁਕਮ ਕਰੜੇ.


ਮਗਧ ਦੇਸ਼ ਦਾ ਪਤਿ, ਜਰਾਸੰਧ. ਮਗਧਪਤਿ. "ਮਾਰਡਰ੍ਯੋ ਛਲ ਸੋਂ ਪਤਵਾਮਘ." (ਕ੍ਰਿਸਨਾਵ)


ਸੰਗ੍ਯਾ- ਵਾਰਿਪਤ੍ਰ. ਨੌਕਾ ਦਾ ਤ੍ਰਿਕੋਣਾ ਤਖ਼ਤਾ, ਜੋ ਪਾਣੀ ਵਿੱਚ ਪਿਛਲੇ ਪਾਸੇ ਹੁੰਦਾ ਹੈ. ਇਸ ਦੇ ਘੁਮਾਉਣ ਤੋਂ ਕਿਸ਼ਤੀ ਸੱਜੇ ਖੱਬੇ ਘੁੰਮਦੀ ਹੈ. ਕਰ੍‍ਣ. ਪੋਤਵਾਰ ruzzer.