Meanings of Punjabi words starting from ਰ

ਰਵ (ਸ਼ਬਦ) ਕਰਾਂ. ਉੱਚਾਰਣ ਕਰਾਂ. "ਸੁਣਿ ਕੀਰਤਨੁ ਹਰਿਗੁਣ ਰਵਾਂ." (ਮਃ ੪. ਵਾਰ ਸੋਰ) ੨. ਫ਼ਾ. [رواں] ਜਾਰੀ. ਰਵਾਨਾ. "ਰਵਾ ਕੁਨਦ ਬਡ ਦੇ ਸਮਾਜ." (ਗੁਪ੍ਰਸੂ) ੩. ਲਵਾਂ (ਲੇਵਾਂ) ਦੀ ਥਾਂ ਭੀ ਰਵਾਂ ਸ਼ਬਦ ਆਇਆ ਹੈ. ਲ ਨਾਲ ਰ ਬਦਲ ਗਿਆ ਹੈ. "ਅਵਗਣ ਵਿਕਣਾ, ਗੁਣ ਰਵਾਂ ਬਲਿਰਾਮ ਜੀਉ." (ਸੂਹੀ ਛੰਤ ਮਃ ੪)


ਰਵ (ਉੱਚਾਰਣ) ਕਰਦਾ। ੨. ਉੱਚਾਰਣ ਕਰਾਉਂਦਾ. "ਮੁਕਤੋ ਰਾਤਉ ਰੰਗਿ ਰਵਾਂਤਉ." (ਆਸਾ ਮਃ ੧)


ਸੰ. ਸੰਗ੍ਯਾ- ਸੂਰਜ. "ਰਵਿ ਸਸਿ ਪਵਣੁ ਪਾਵਕੁ ਨੀਰਾਰੇ." (ਗਉ ਅਃ ਮਃ ੫) ੨. ਅਗਨਿ। ੩. ਅੱਕ ਦਾ ਪੌਧਾ। ੪. ਬਾਰਾਂ ਸੰਖ੍ਯਾ ਬੋਧਕ, ਕਿਉਂਕਿ ਪੁਰਾਣਾਂ ਨੇ ਸੂਰਜ ਬਾਰਾਂ ਮੰਨੇ ਹਨ। ੫. ਯੋਗ ਮਤ ਅਨੁਸਾਰ ਸੱਜਾ ਸੁਰ. ਦੇਖੋ, ਰਵਿਊਪਰਿ.


(ਭੈਰ ਕਬੀਰ) ਜੀਭ ਨਾਲ ਤਾਲੂਏ ਦਾ ਛੇਕ ਬੰਦ ਕਰਕੇ, ਚੰਦ੍ਰਮਾ ਦਾ ਅਮ੍ਰਿਤ ਰੋਕ ਰੱਖਿਆ, ਤਾਕਿ ਸੂਰਜ ਉਸ ਨੂੰ ਖ਼ੁਸ਼ਕ ਨਾ ਕਰੇ। ੨. ਰਵਿ (ਪਿੰਗਲਾ) ਪੁਰ ਚੰਦੁ (ਇੜਾ) ਨੂੰ ਰੱਖਿਆ। ੩. ਤਮੋਗੁਣ ਪੁਰ ਸਤੋਗੁਣ ਰੱਖਿਆ.


ਰਮਿਆ. ਫੈਲਿਆ. ਪਸਰਿਆ. "ਰਵਿਓ ਸਰਬ ਥਾਨ ਹਾਂ." (ਆਸਾ ਮਃ ੫) ੨. ਰਵ (ਉੱਚਾਰਣ) ਕੀਤਾ। ੩. ਰਮਣ ਕੀਤਾ. ਭੋਗਿਆ.


ਫਿਰਦੇ ਹਨ. "ਜਿਨਾ ਪਿਛੈ ਹਉ ਗਈ, ਸੇ ਮੈ ਪਿਛੈ ਭੀ ਰਵਿਆਸੁ." (ਵਾਰ ਮਾਰੂ ੨. ਮਃ ੫)


ਰਵ (ਉੱਚਾਰਣ) ਤੋਂ ਜਪਣ ਨਾਲ. "ਜਿਤੁ ਰਵਿਐ ਸੁਖੁ ਸਹਜ ਭੋਗ." (ਬਸੰ ਮਃ ੫) ੨. ਰਮਣ (ਭੋਗਣ) ਤੋਂ। ੩. ਵਿਚਰਨ ਨਾਲ. ਫਿਰਣ ਤੋਂ