Meanings of Punjabi words starting from ਕ

ਸੰ. ਕਪਰ੍‍ਦ- ਕਪਰ੍‍ਦਕ. ਕ (ਜਲ) ਨਾਲ ਜੋ ਚੰਗੀ ਤਰਾਂ ਸ਼ੁੱਧ ਹੋਵੇ. ਸ਼ਿਵ ਦੀ ਜਟਾ, ਜਿਨ੍ਹਾਂ ਵਿੱਚੋਂ ਗੰਗਾ ਦਾ ਪ੍ਰਵਾਹ ਨਿਕਲਦਾ ਹੈ। ੨. ਜਟਾ ਦਾ ਜੂੜਾ। ੩. ਕੌਡੀ, ਜੋ ਸਮੁੰਦਰ ਦੇ ਜਲ ਨਾਲ ਸ਼ੁੱਧ ਹੈ.


ਦੇਖੋ, ਕਪਰਦਿਨ.


ਸੰ. ਕਪਿਰ੍‍ਦਕਾ. ਸੰਗ੍ਯਾ- ਕੌਡੀ. ਵਰਾਟਿਕਾ. ਦੇਖੋ, ਕਪਰਦਕ.


ਸੰ. कपर्दिन् ਵਿ- ਜਟਾਜੂਟ ਵਾਲਾ. ਦੇਖੋ, ਕਪਰਦ। ੨. ਕਪਿਰ੍‍ਦਨੀ. ਸਿਰ ਪੁਰ ਜੂੜੇ ਵਾਲੀ. ਜੂੜਾ ਰੱਖਣ ਵਾਲੀ. "ਜੈ ਜੈ ਹੋਸੀ ਮਹਿਖਾਸੁਰ ਮਰਦਨਿ ਰੰਮਕਪਰਦਿਨਿ ਛਤ੍ਰਛਿਤੇ." (ਅਕਾਲ)


ਦੇਖੋ, ਕਪਰ.


ਦੇਖੋ, ਕਪੜਾ.


ਦੇਖੋ, ਕਪਰ.