nan
ਕ੍ਰਿ- ਜਲ ਨੂੰ ਹਿਲਾਕੇ ਕਿਸੇ ਵਸਤੁ ਨੂੰ ਉਸ ਵਿੱਚ ਮਿਲਾਉਣਾ। ੨. ਜਲ ਹਿਲਾਕੇ ਮੈਲਾ ਕਰਨਾ। ੩. ਕਿਸੇ ਵਸਤ੍ਰ ਨੂੰ ਮੈਲ ਕੱਢਣ ਲਈ ਜਲ ਵਿੱਚ ਝਕਝੋਲਣਾ.
ਸੰ. घण्ट् ਧਾ- ਬੋਲਣਾ, ਚਮਕਣਾ। ੨. ਦੇਖੋ, ਘੰਟਕ.
ਘੰਟਾ. ਟੱਲੀ. ਦੇਖੋ, ਘੰਟਿਕਾ. "ਘੰਟਕ ਜ੍ਯੋਂ ਸੁਨਕੈ ਬਰ ਬਾਨੀ। ਰਹੈ ਠਾਢ ਢਿਗ ਮ੍ਰਿਗਹਿ ਸਮਾਨੀ." (ਨਾਪ੍ਰ) ਦੇਖੋ, ਘੰਟਕਹੇਰਿ.
ਸੰਗ੍ਯਾ- ਅਹੇਰੀ (ਸ਼ਿਕਾਰੀ) ਦੀ ਘੰਟੀ. ਘੰਟਾਹੇੜਾ. ਮ੍ਰਿਗ ਫੜਨ ਵਾਲੇ ਦਾ ਘੰਟਾ. "ਛਲਬੇ ਕਹੁ ਘੰਟਕਹੇਰਿ ਬਜਾਯੇ." (ਕ੍ਰਿਸਨਾਵ) ਜੰਗਲ ਵਿੱਚ ਲੁਕਕੇ ਸ਼ਿਕਾਰੀ ਘੰਟਾ ਬਜਾਉਂਦਾ ਹੈ, ਜਿਸ ਨੂੰ ਸੁਣਨ ਲਈ ਮ੍ਰਿਗ ਉਸ ਵੱਲ ਚਲਾ ਆਉਂਦਾ ਹੈ, ਕਿਉਂਕਿ ਉਹ ਮਲੂਮ ਕਰਨਾ ਚਾਹੁੰਦਾ ਹੈ ਕਿ ਇਹ ਧੁਨੀ ਕਿੱਥੋਂ ਆ ਰਹੀ ਹੈ.
ਦੇਖੋ, ਘੰਟਿਕਾ.
ਸੰ. ਸੰਗ੍ਯਾ- ਟੱਲ. ਕਾਂਸੀ ਆਦਿ ਧਾਤੁ ਦਾ ਮੂਧੇ ਭਭਕੇ (ਗਲਾਸ) ਦੇ ਆਕਾਰ ਦਾ ਭਾਂਡਾ, ਜਿਸ ਦੇ ਕਿਨਾਰੇ ਬਾਹਰ ਵੱਲ ਉਭਰੇ ਹੋਏ ਹੁੰਦੇ ਹਨ. ਇਹ ਢਾਲਕੇ ਤਿਆਰ ਕੀਤਾ ਜਾਂਦਾ ਹੈ, ਅਰ ਅੰਦਰੋਂ ਇੱਕ ਲਟਕਦੀ ਹੋਈ ਹਥੌੜੀ ਦ੍ਵਾਰਾ ਵਜਦਾ ਹੈ, ਜਾਂ ਬਾਹਰੋਂ ਹਥੌੜੀ ਨਾਲ ਵਜਾਇਆ ਜਾਂਦਾ ਹੈ. ਨਿੱਕੇ ਘੰਟੇ ਬਹੁਤ ਪੁਰਾਣੇ ਸਮੇਂ ਤੋਂ ਚਲੇ ਆਉਂਦੇ ਹਨ, ਕਿਉਂਕਿ ਇਹ ਮਿਸਰ ਦੀਆਂ ਪੁਰਾਣੀਆਂ ਕਬਰਾਂ ਵਿੱਚੋਂ, ਅਰ ਨਿਨੀਵੇ (Nineveh) ਦੇ ਖੰਡਰਾਂ ਵਿੱਚੋਂ ਲੱਭੇ ਹਨ. ਰੋਮ ਵਿੱਚ ਸ਼ਾਹੀ ਸਨਾਨ ਦਾ ਸਮਾਂ ਘੰਟੇ ਦ੍ਵਾਰਾ ਦੱਸਿਆ ਜਾਂਦਾ ਸੀ. ਭਾਰਤ ਵਿੱਚ ਘੰਟੇ ਬਹੁਤ ਪੁਰਾਣੇ ਸਮੇਂ ਤੋਂ ਦੇਵਾਲਿਆਂ ਵਿੱਚ ਵਜਦੇ ਆਏ ਹਨ. ਹਿੰਦੁਸਤਾਨ ਵਿੱਚ ਸਭ ਤੋਂ ਵਡਾ ਘੰਟਾ ਸੋਮਨਾਥ ਦੇ ਮੰਦਿਰ ਵਿੱਚ ਸੀ, ਜਿਸ ਨੂੰ ਮਹਮੂਦ ਗਜਨਵੀ ਨੇ ਚੂਰ ਚੂਰ ਕੀਤਾ ਅਤੇ ਸੋਨੇ ਦਾ ਜੰਜੀਰ ਲੁੱਟਿਆ.#ਇਸ ਵੇਲੇ ਸਭ ਤੋਂ ਵੱਡਾ ਘੰਟਾ ਮਾਸਕੋ (ਰੂਸ) ਵਿੱਚ ਹੈ। ਇਸ ਦਾ ਵਜ਼ਨ ਪੰਜ ਹਜ਼ਾਰ ਪੰਜ ਸੌ ਚੁਤਾਲੀ ਮਣ ਪੱਕੇ (੧੯੮ ਟਨ) ਹੈ ਇਹ ਸਨ ੧੭੩੩ ਵਿੱਚ ਢਾਲਿਆ ਗਿਆ ਸੀ. ਇਸੇ ਸ਼ਹਰ ਵਿੱਚ ਇਕ ਹੋਰ ਘੰਟਾ ਹੈ, ਜਿਸ ਦਾ ਵਜ਼ਨ ਤਿੰਨ ਹਜ਼ਾਰ ਪੰਜ ਸੌ ਚੁਰਾਸੀ ਮਣ ਪੱਕੇ (੧੨੮ ਟਨ) ਹੈ. ਬਰਮਾ, ਪੈਕਿੰਗ (ਚੀਨ), ਕੋਲਾਨ (ਜਰਮਨੀ), ਵੀਐਨਾ ਅਤੇ ਪੈਰਿਸ ਵਿੱਚ ਭੀ ਵਜਨਦਾਰ ਤੇ ਕੱਦਾਵਰ ਘੰਟੇ ਹਨ. ਇੰਗਲਿਸਤਾਨ ਵਿੱਚ ਸਭ ਤੋਂ ਵੱਡਾ ਘੰਟਾ ਕੁੱਲ ਚਾਰ ਸੌ ਅਠਤਾਲੀ ਮਣ ਪੱਕੇ (੧੬ ਟਨ) ਦਾ ਹੈ, ਜੋ "ਸੇਂਟ ਪਾਲ" ਨਾਮੇਂ ਮਹਾਨ ਗਿਰਜੇ ਵਿੱਚ ਮੌਜੂਦ ਹੈ. "ਘੰਟਾ ਜਾਕਾ ਸੁਨੀਐ ਚਹੁ ਕੁੰਟ." (ਆਸਾ ਮਃ ੫) ਭਾਵ- ਅਨਹਤਨਾਦ। ੨. ਢਾਈ ਘੜੀ ਦਾ ਸਮਾ. ੬੦ ਮਿਨਟ ਪ੍ਰਮਾਣ ਸਮਾਂ. Hour. ਦੇਖੋ, ਕਾਲਪ੍ਰਮਾਣ। ੩. ਘੰਟੇ ਦਾ ਪ੍ਰਮਾਣ ਦੱਸਣ ਵਾਲਾ ਯੰਤ੍ਰ. Clock. ਦੇਖੋ, ਘੜੀ ਨੰਃ ੩.
ਦੇਖੋ, ਘੰਟਕਹੇਰਿ.
ਸੰਗ੍ਯਾ- ਮੰਗਲ ਦਾ ਪੁਤ੍ਰ, ਜੋ ਮੇਧਾ ਦੇ ਉਦਰ ਤੋਂ ਪੈਦਾ ਹੋਇਆ. ਇਹ ਸ਼ਿਵ ਦਾ ਗਣ ਸੀ. ਇਹ ਸ੍ਰਾਪ ਦੇ ਕਾਰਣ ਮਨੁੱਖ ਜੋਨਿ ਵਿੱਚ ਆਇਆ ਅਤੇ ਉਜੈਨੀ ਨਗਰੀ ਵਿੱਚ ਭਾਰੀ ਪੰਡਿਤ ਹੋਇਆ। ੨. ਹਰਿਵੰਸ਼ ਅਨੁਸਾਰ ਇੱਕ ਪਿਸ਼ਾਚ, ਜੋ ਸ਼ਿਵ ਦਾ ਭਗਤ ਸੀ. ਵਿਸਨੁ ਦਾ ਨਾਉਂ ਕਿਤੇ ਕੰਨ ਵਿੱਚ ਨਾ ਪੈ ਜਾਵੇ, ਇਸ ਲਈ ਦੋਹਾਂ ਕੰਨਾ ਨਾਲ ਘੰਟੇ ਲਟਕਾਕੇ ਰਖਦਾ ਸੀ। ੩. ਸਰਵਲੋਹ ਅਨੁਸਾਰ ਬ੍ਰਿਜਨਾਦ (ਵੀਰਯਨਾਦ) ਦਾਨਵ ਦਾ ਸੈਨਾਨੀ. "ਘੰਟਾ ਕਰਣ ਭਟ." (ਸਲੋਹ)
nan
nan