Meanings of Punjabi words starting from ਜ

ਬੁੱਢਾ ਹੋਇਆ. ਜਰਾਗ੍ਰਸਿਤ। ੨. ਬੋਦਾ ਹੋਇਆ. ਦੇਖੋ, ਜਰਠ.


ਕ੍ਰਿ- ਜਰਨਾ. ਸਹਾਰਨਾ. ਬਰਦਾਸ਼੍ਤ ਕਰਨਾ. ਦੇਖੋ, ਜਰਣੁ. "ਮੇਰੀ ਬਹੁਤ ਇਆਨਪ ਜਰਤ." (ਦੇਵ ਮਃ ੫) ੨. ਹਜਮ ਕਰਨਾ। ੩. ਜਲਨਾ. ਦਗਧ ਹੋਣਾ. "ਹਾਡ ਜਰੇ ਜਿਉ ਲਾਕਰੀ." (ਸ. ਕਬੀਰ) "ਇਹੁ ਜਗੁ ਜਰਤਾ ਦੇਖਿਕੈ." (ਸ. ਕਬੀਰ) ੪. ਸੰ. ਜਰਣ. ਸੰਗ੍ਯਾ- ਜੀਰਾ। ੫. ਬੁਢਾਪਾ. ਜਰਾ. "ਗ੍ਰਸਤ ਜਾਤ ਬਲ ਜਰਣੀ." (ਸਾਰ ਮਃ ੫) ੬. ਸੰ. ਜਰ੍‍ਣ. ਚੰਦ੍ਰਮਾ। ੭. ਵ੍ਰਿਕ੍ਸ਼੍‍. ਦਰਖ਼ਤ.


ਦੇਖੋ, ਜਰਣ ੫.


ਸਿੰਧੀ. ਕ੍ਰਿ- ਜਲਨਾ। ੨. ਸਹਾਰਨਾ. ਬਰਦਾਸ਼੍ਤ ਕਰਨਾ. ਝੱਲਣਾ.


ਦੇਖੋ, ਜਰਣਾ ੧.। ੨. ੩. ਜਟਿਤ. ਜੜਾਊ. "ਪਨਹੀ ਗੁਰੁ ਕੀ ਜੋ ਜ਼ਰ ਦੇਖੋ, ਜਰਣ ੨.। ਜਰਤ." (ਗੁਵਿ ੧੦) ਸੋਨੇ ਨਾਲ ਜੜੀ ਹੋਈ। ੪. ਸੰ. जरत्. ਵਿ- ਬੁੱਢਾ। ੫. ਪੁਰਾਣਾ.


ਜਲਤਾ. ਦੇਖੋ, ਜਰਣ ੩.। ੨. ਸਹਾਰਦਾ. ਦੇਖੋ, ਜਰਣੁ ੨.


ਸੰਗ੍ਯਾ- ਜ਼ਰਬਾਫ਼ਤਾ ਓਢਨੀ. ਜ਼ਰੀ ਦੀਆਂ ਤਾਰਾਂ ਨਾਲ ਬੁਣੀ ਹੋਈ ਚਾਦਰ. "ਤੇੜ ਪਟੰਬਰ ਸਿਰ ਜਰਤਾਰੀ." (ਨਾਪ੍ਰ)


ਸੰ. जरद्गव ਸੰਗ੍ਯਾ- ਬੁੱਢਾ ਬੈਲ। ੨. ਵਿ- ਪੁਰਾਣਾ. ਪ੍ਰਾਚੀਨ.


ਫ਼ਾ. [زردروُئی] ਸੰਗ੍ਯਾ- ਸ਼ਰਮਿੰਦਗੀ. ਮੂੰਹ ਤੇ ਪੀਲੱਤਣ ਛਾਜਾਣ ਦਾ ਭਾਵ.