Meanings of Punjabi words starting from ਪ

ਵਿ- ਪ੍ਰਤਿਸ੍ਚ ਵਾਲਾ. ਇ਼ਜ਼ਤ ਵਾਲਾ.


ਸੰ. ਪ੍ਰਤ੍ਯਯ ਸੰਗ੍ਯਾ- ਪ੍ਰਮਾਣ. ਸਬੂਤ। ੨. ਖੋਜ. ਭਾਲ। ੩. ਖ਼ਬਰ. ਸੁਧ। ੪. ਚਿੰਨ੍ਹ. ਨਿਸ਼ਾਨ। ੫. ਲਕ੍ਸ਼੍‍ਣ। ੬. ਦੇਖੋ, ਪੱਤਾ।


ਸੰਗ੍ਯਾ- ਪਤ੍ਰ। ੨. ਭਾਈ ਗੁਰਦਾਸ ਜੀ ਨੇ ਆਪਤਯ (ਔਲਾਦ) ਦੀ ਥਾਂ ਭੀ ਪੱਤਾ ਸ਼ਬਦ ਵਰਤਿਆ ਹੈ. "ਪੜਨਾਨਾ ਪੜਨਾਨੀ ਪੱਤਾ." (ਭਾਗੁ)


ਦੇਖੋ, ਪਤਿਆਉਣਾ, ਅਤੇ ਪਤ੍ਯਾਇ.


ਦੇਖੋ, ਬਤਾਸਾ.