Meanings of Punjabi words starting from ਵ

ਸੰਗ੍ਯਾ- ਘੇਰਾ। ੨. ਦੀਵਾਰ ਆਦਿ ਨਾਲ ਘੇਰਿਆ ਹੋਇਆ ਮੰਡਲ ਹ਼ਾਤਾ. ਦੇਖੋ, ਵਲ ਧਾ ਅਤੇ ਵਲਣਾ। ੩. ਸੰ. वल्गन्. ਵਲ੍‌ਗਨ. ਕੁੱਦਣ ਦੀ ਕ੍ਰਿਯਾ. ਉਛਲਣਾ। ੪. ਘੋੜੇ ਦੀ ਦੁਲਕੀ ਚਾਲ। ੫. ਬਕਬਾਦ.


ਲਗਾਮ ਦੀ ਵਾਗ. ਦੇਖੋ, ਬਾਗ ੩.


ਕ੍ਰਿ- ਘੇਰਨਾ। ੨. ਲਪੇਟਣਾ. ਸੰ. ਵਲਨ.


ਅ਼. [ولد] ਸੰਗ੍ਯਾ- ਔਲਾਦ. ਸੰਤਾਨ. ਬੱਚਾ. ਬੱਚੀ.


ਸੰਗ੍ਯਾ- ਪਿਤਾ ਦੇ ਨਾਉਂ ਦਾ ਪਤਾ. Parentage ਦੇਖੋ, ਵਲਦ.