Meanings of Punjabi words starting from ਸ

ਵਿ- ਤ੍ਰਾਣ ਸਹਿਤ. ਰਖ੍ਯਾ ਸਹਿਤ। ੨. ਤਨ ( तन् ) ਧਾਤੁ ਦਾ ਅਰਥ ਫੈਲਾਉਣਾ, ਭਰੋਸਾ ਕਰਨਾ, ਆਸਾਰ ਦੇਣਾ, ਆਦਿਕ ਹਨ, ਇਸ ਲਈ ਸਤਾਣਾ ਦਾ ਅਰਥ ਹੈ ਰੱਛਕ, ਵਿਸ਼੍ਵਾਸ ਯੋਗ੍ਯ, ਵਿਸਤੀਰਣ. ਸੰਪ੍ਰਦਾਈ ਗ੍ਯਾਨੀ ਬਲ (ਤਾਣ) ਵਾਲਾ ਅਰਥ ਭੀ ਕਰਦੇ ਹਨ. "ਸੰਤ ਹਮਾਰੀ ਓਟ ਸਤਾਣੀ." (ਸੋਰ ਮਃ ੫) "ਸਚ ਕੋਟ ਸਤਾਣੀ ਨੀਵਦੈ." (ਵਾਰ ਰਾਮ ੩) ੩. ਫ਼ਾ. ਸਿਤਾਂ (ਅਸਥਾਨ) ਅਰਥ ਵਿੱਚ ਭੀ ਇਹ ਸ਼ਬਦ ਵਰਤਿਆ ਹੈ, ਯਥਾ- "ਮਰਗਸਤਾਣੀ ਚਿਤਿ ਧਰ." (ਸ. ਫਰੀਦ) ਮਰਗਿਸਤਾਂ (ਸ਼ਮਸ਼ਾਨ ਭੂਮਿ) ਨੂੰ ਚੇਤੇ ਰੱਖ.


ਫ਼ਾ. [ستادہ] ਵਿ- ਅਸਤਾਦਹ ਦਾ ਸੰਖੇਪ. ਖੜਾ. ਖਲੋਤਾ.


ਦੇਖੋ, ਸ਼ੈਤਾਨ। ੨. ਫ਼ਾ. [ستان] ਸਿਤਾਂ. ਅਸਥਾਨ. ਜਗਾ. ਥਾਂ.


ਵਿ- ਸਪ੍ਤਨਵਤਿਤਮ. ਦੇਖੋ, ਅੰ. Seventy ninth. ਦੇਖੋ, ਆਵਨਿ ਅਠਤਰੈ.


ਸਪ੍ਤਨਵਤਿ. ਨੱਵੇ ਉੱਪਰ ਸੱਤ- ੯੭। ੨. ਸਤਾਨਵੇ ਸਾਲ ਵਿੱਚ. ਦੇਖੋ, ਆਵਨਿ ਅਠਤਰੈ.