Meanings of Punjabi words starting from ਆ

ਫ਼ਾ. [آنجا] ਉਸ ਥਾਂ. ਓਥੇ.


ਦੇਖੋ, ਆਂਜਨਾ। ੨. ਸੰ. अञ्ज- ਅੰਜ. ਧਾ- ਸਁਵਾਰਨਾ. ਚਮਕਨਾ. ਉਤਪੰਨ ਕਰਨਾ. "ਜੋ ਆਂਜੈ ਸੋ ਦੀਸੈ ਕਾਲ." (ਬਿਲਾ ਅਃ ਮਃ ੧) ਜੋ ਉਤਪੰਨ ਹੁੰਦਾ ਹੈ ਉਹ ਵਿਨਾਸ਼ੀ ਹੈ.


ਪ੍ਰਾ. ਸੰਗ੍ਯਾ- ਅੰਗੁਸ੍ਟ ਅਤੇ ਤਰਜਨੀ ਉਂਗਲ ਦੇ ਵਿਚਕਾਰ ਦੀ ਥਾਂ. "ਆਂਟ ਸੇਤੀ ਨਾਕ ਪਕੜਹਿ." (ਧਨਾ ਮਃ ੧) ੨. ਦਾਉ. ਪੇਚ। ੩. ਸੰਬੰਧ. ਮੇਲ। ੪. ਸਿੰਧੀ. ਤੇਜ਼ ਨਜਰ। ੫. ਨਜਰ ਦੀ ਚਾਲਾਕੀ। ੬. ਡਿੰਗ. ਹਠ.


ਸੰਗ੍ਯਾ- ਅੰਡਾ. ਆਂਡਾ। ੨. ਅੰਡਕੋਸ਼. ਫ਼ੋਤਾ.


ਸੰਗ੍ਯਾ- ਅੰਡ. ਅੰਡਾ. "ਫੂਟੋ ਆਂਡਾ ਭਰਮ ਕਾ." (ਮਾਰੂ ਮਃ ੫) ੨. ਭਾਵ- ਅੰਡੇ ਦੇ ਆਕਾਰ ਦਾ ਬ੍ਰਹਮੰਡ.