Meanings of Punjabi words starting from ਘ

ਦੇਖੋ, ਘੜਿਆਲ.


ਸੰ. घण्टिका ਸੰਗ੍ਯਾ- ਘੰਟੀ. ਟੱਲੀ. ੨. ਕੰਠ ਦੀ ਹੱਡੀ. ਘੰਡੀ. ਸੰਘੀ.


ਦੇਖੋ. ਘੰਟਿਕਾ ੧.


ਸੰਗ੍ਯਾ- ਘੰਟਾ. ਟੱਲ। ੨. ਕੰਠ ਦੀ ਨਲਕੀ. ਘੰਡੀ. ਦੇਖੋ, ਘੰਟਿਕਾ ੨.। ੩. ਸੰ. घण्ड ਭੌਰਾ. ਭ੍ਰਮਰ। ੪. ਵਿਸਈ. ਪਾਂਮਰ. "ਝਖ ਮਾਰਨਿ ਨਿੰਦਕ ਘੰਡਾ ਰਾਮ." (ਬਿਹਾ ਛੰਤ ਮਃ ੪) ੫. ਸ਼ਰਾਰਤੀ। ੬. ਬਹੁਜਾਈ ਖਤ੍ਰੀਆਂ ਦਾ ਇੱਕ ਗੋਤ੍ਰ.


ਕੰਠ ਦੀ ਨਾਲੀ (ਘੰਟਿਕਾ) ਵਿੱਚ ਬਲਗਮ ਫਸਕੇ ਸਾਹ ਨਾਲ ਘਰ ਘਰ ਸ਼ਬਦ ਹੋਣਾ.


ਦੇਖੋ, ਘੰਡ ੪। ੨. ਘੰਟਾ. "ਖੰਡਾਹੇੜਾ ਮਿਰਗ ਜਿਉ." (ਭਾਗੁ) ਜਿਵੇਂ ਅਹੇੜੀ (ਸ਼ਿਕਾਰੀ) ਦਾ ਘੰਟਾ ਮ੍ਰਿਗ ਦੀ ਚਾਲ ਰੋਕ ਦਿੰਦਾ ਹੈ.


ਦੇਖੋ, ਘੰਟਕਹੇਰਿ ਅਤੇ ਘੰਡਾ ੨.