Meanings of Punjabi words starting from ਨ

ਨੌ ਗੋਲਕ. ਸ਼ਰੀਰ ਦੇ ਨੌ ਦ੍ਵਾਰ। ੨. ਨੌ ਦ੍ਵਾਰਾਂ ਵਾਲਾ ਸ਼ਰੀਰ. ਦੇਹ. "ਨਵਘਰ ਥਾਪਿ ਮਹਲ ਘਰ ਊਚਉ." (ਤੁਖਾ ਬਾਰਹਮਾਹਾ) ਉੱਚੇ ਮਹਲ (ਦਸਮਦ੍ਵਾਰ) ਵਿੱਚ ਨਿਵਾਸ.


ਨੌ ਵ੍ਯਾਕਰਣ, ਛੀ ਸ਼ਾਸਤ੍ਰ, ਵੇਦ ਦੇ ਛੀ ਅੰਗ. "ਨਵ ਛਿਅ ਖਟ ਬੋਲਹਿ ਮੁਖਆਗਰ." (ਧਨਾ ਮਃ ੪) "ਨਵ ਛਿਅ ਖਟ ਕਾ ਕਰੈ ਬੀਚਾਰ." (ਵਾਰ ਸਾਰ ਮਃ ੧)


ਨੌ ਟੰਕ. ਦੇਖੋ, ਟਾਂਕ ਅਤੇ ਟੰਕ.


ਸੰ. ਨੂਤਨ. ਵਿ- ਨਯਾ. ਨਵਾਂ. ਨਵੀਨ. "ਕਈ ਕੋਟਿ ਨਵਤਨ ਨਾਮ ਧਿਆਵਹਿ." (ਸੁਖਮਨੀ) ਪੁਰਾਣਕਥਾ ਹੈ ਕਿ ਸ਼ੇਸਨਾਗ ਨਿੱਤ ਨਵੇਂ ਨਾਮ ਕਰਤਾਰ ਦੇ ਲੈਂਦਾ ਹੈ। ੨. ਜਵਾਨ. ਜਰਾ ਰਹਿਤ. "ਗੁਣ ਨਿਧਾਨ ਨਵਤਨੁ ਸਦਾ." (ਸ੍ਰੀ ਮਃ ੫)


ਸੰ. ਨਵਤ੍ਵ. ਸੰਗ੍ਯਾ- ਨਵਾਂਪਨ. ਨਵੀਨਤਾ. "ਰੰਗ ਬਿਰੰਗ ਤਰੰਗ ਨਵੱਤੀ." (ਭਾਗੁ)


ਸੰਗ੍ਯਾ- ਨੌਬਤ ਬਜਾਉਣ ਵਾਲਿਆਂ ਦਾ ਸਰਦਾਰ. ਨੌਬਤੀਆਂ ਦਾ ਈਸ਼. ਵਡਾ ਨਗਾਰਚੀ. "ਸੁਣ ਭਾਈ ਬਤੀਆਂ ਨਵਤੇਸਾ." (ਗੁਵਿ ੧੦)