Meanings of Punjabi words starting from ਫ

ਸੰਗ੍ਯਾ- ਫੁੱਲ. ਪੁਸਪ. "ਪਹਿਲੈ ਪਹਿਰੈ ਫੁਲੜਾ." (ਸ. ਫਰੀਦ)


ਸੰਗ੍ਯਾ- ਫੁੱਲਣ ਦਾ ਭਾਵ। ੨. ਵਿਸ੍ਤਾਰ. ਫੈਲਾਉ। ੩. ਅਭਿਮਾਨ ਨਾਲ ਬਦਨ ਦੇ ਫੈਲਾਉਣ ਦੀ ਕ੍ਰਿਯਾ.


ਸੰਗ੍ਯਾ- ਫੂਲਵੰਸ਼. ਬਾਬੇ ਫੂਲ ਦੀ ਔਲਾਦ ਦੇਖੋ, ਫੂਲ. "ਸਾਥ ਫੁਲਾਇਣ ਸਭ ਲੈ ਆਯੋ." (ਪ੍ਰਾਪੰਪ੍ਰ)


ਸੰਗ੍ਯਾ- ਬਬੂਲ ਦੀ ਜਾਤਿ ਦਾ ਕੰਡੇਦਾਰ ਇੱਕ ਬਿਰਛ. ਫੁਲਾਈ. ਇਸ ਦੀ ਲੱਕੜ ਬਹੁਤ ਮਜ਼ਬੂਤ ਅਤੇ ਭਾਰੀ ਹੁੰਦੀ ਹੈ. ਫੁਲਾਹੀ ਦੀ ਗੂੰਦ ਕਈ ਦਵਾਈਆਂ ਵਿੱਚ ਵਰਤੀਦੀ ਹੈ ਅਤੇ ਨਰਮ ਟਾਹਣੀ ਦੀ ਦਾਤਨ ਸੁੰਦਰ ਹੁੰਦੀ ਹੈ. L. Acacia sengal ਅਥਵਾ mozesta.


ਦੇਖੋ, ਫੌਲਾਦ.