Meanings of Punjabi words starting from ਰ

ਸੂਰਜ ਦਾ ਪੁਤ੍ਰ ਯਮ. "ਸੋ ਰਵਿਤਾਤ ਨ ਖੇਦ ਨਿਹਾਰੈ." (ਗੁਵਿ ੬) ੨. ਸ਼ਨੈਸ਼੍ਚਰ ਛਨਿੱਛਰ। ੩. ਕਰਣ। ੪. ਸੁਗ੍ਰੀਵ.


ਸੂਰਜ ਦਾ ਸੇਵਕ. ਰਵਿ ਉਪਾਸਕ. ਸੌਰ। ੨. ਕਾਸ਼ੀ ਦਾ ਵਸਨੀਕ ਚਮਾਰ, ਜੋ ਰਾਮਾਨੰਦ ਦਾ ਚੇਲਾ ਸੀ. ਇਹ ਗਿਆਨ ਦੇ ਬਲ ਕਰਕੇ ਪਰਮਹੰਸ ਪਦਵੀ ਨੂੰ ਪ੍ਰਾਪਤ ਹੋਇਆ. ਰਵਿਦਾਸ ਕਬੀਰ ਦਾ ਸਮਕਾਲੀ ਸੀ. ਇਸ ਨੂੰ ਬਹੁਤ ਪੁਸ੍ਤਕਾਂ ਵਿੱਚ ਰੈਦਾਸ ਭੀ ਲਿਖਿਆ ਹੈ. ਰਵਿਦਾਸ ਦੀ ਬਾਣੀ ਸ਼੍ਰੀ ਗੁਰੂ ਗ੍ਰੰਥਸਾਹਿਬ ਵਿੱਚ ਦਰਜ ਹੈ. "ਕਹਿ ਰਵਿਦਾਸ ਖਲਾਸ ਚਮਾਰਾ." (ਗਉ) "ਰਵਿਦਾਸੁ ਜਪੈ ਰਾਮਨਾਮਾ." (ਸੋਰ)


ਦੇਖੋ, ਰਵਿਸੁਤ ਅਤੇ ਰਵਿਸੁਤਾ.


ਸੂਰਜਲੋਕ ਨੂੰ ਲੰਘਕੇ ਉੱਪਰ ਜਾਣ ਦੀ ਕ੍ਰਿਯਾ. ਭਾਵ ਸਾਰੇ ਲੋਕਾਂ ਤੋਂ ਉੱਚਾ ਪਹੁਚਣਾ. "ਯੋਗ ਸਾਧਿ, ਰਵਿ ਭੇਦਤ ਗਯੋ." (ਗੁਪ੍ਰਸੂ) ਸਿਮ੍ਰਿਤੀਆਂ ਅਤੇ ਪੁਰਾਣਾਂ ਅਨੁਸਾਰ ਯੋਗੀ ਅਤੇ ਯੋਧਾ ਸੂਰਯਮੰਡਲ ਤੋਂ ਲੰਘਕੇ "ਸਤ੍ਯਲੋਕ" ਪਹੁਚਦੇ ਹਨ.¹


ਰਵਿਲੋਕ, ਸੂਰਜਲੋਕ। ੨. ਸੂਰਜਮੰਡਲ। ੩. ਸੂਰਜ ਦਾ ਆਲੋਕ (ਪ੍ਰਕਾਸ਼)


ਸੂਰਜਲੋਕ.


ਸੂਰਜ ਦਾ ਦਿਨ. ਆਦਿਤ੍ਯ (ਐਤ) ਵਾਰ.


ਅਰਵਿੰਦ (ਕਮਲ) ਦਾ ਸੰਖੇਪ। ੨. ਰਵ (ਸ਼ਬਦ) ਕਰਦਾ. ਗੱਜਦਾ ਹੋਇਆ. "ਚੜੂ ਦਲ ਰਵਿੰਦ ਜੀਉ." (ਸਵੈਯੇ ਮਃ ੪. ਕੇ) ੩. ਦੇਖੋ, ਰਵਿੰਦੁ ੨.