Meanings of Punjabi words starting from ਘ

ਦੇਖੋ, ਘੰਟਿਕਾ ੨.


ਸੰ. ਵਿ- ਇਹ ਸ਼ਬਦ ਦੇ ਅੰਤ ਆਕੇ ਮਿਟਾਉਣ ਵਾਲਾ, ਨਾਸ਼ ਕਰਨ ਵਾਲਾ ਆਦਿ ਅਰਥ ਦਿੰਦਾ ਹੈ, ਜੈਸੇ- ਕ੍ਰਿਤਘ੍ਨ- ਕਰੀਖੋ. ਗੋਘ੍ਨ- ਗਾਂ ਮਾਰਨ ਵਾਲਾ.


ਸੰ. ਧਾ- ਸੁੰਘਣਾ, ਚੁੰਮਣਾ.


ਸੰਗ੍ਯਾ- ਗੰਧ. ਬੂ. ਸੰ. ਘ੍ਰੇਯ. ਦੇਖੋ, ਘ੍ਰਾ ਧਾ. "ਜਿਉ ਉਦਿਆਨ ਕੁਸਮ ਪਰਫੁਲਿਤ ਕਿਨੈ ਨ ਘ੍ਰਾਉ ਲਇਓ." (ਗਉ ਕਬੀਰ)


ਸੰ. ਸੰਗ੍ਯਾ- ਘ੍ਰਾ (ਗੰਧ) ਲੈਣ ਦਾ ਇੰਦ੍ਰਿਯ. ਨਾਸਿਕਾ. ਨੱਕ. "ਘ੍ਰਾਣ ਵਿਲੋਚਨ ਪੌਂਛੈਂ ਚੀਰ." (ਗੁਪ੍ਰਸੂ) ੨. ਵਿ- ਸੁੰਘਿਆ ਹੋਇਆ. ਘ੍ਰਾਤ.


ਸੰ. ਵਿ- ਸੁੰਘਿਆ ਹੋਇਆ.


ਸੰ. घर्म्म ਘਰ੍‍ਮ. ਸੰਗ੍ਯਾ- ਗਰਮੀ। ੨. ਧੁੱਪ। ੩. ਗਰਮੀ ਦੀ ਰੁੱਤ। ੪. ਪਸੀਨਾ. ਮੁੜ੍ਹਕਾ."ਨ ਘ੍ਰਾਮ ਹੈ ਨ ਘਾਮ ਹੈ." (ਅਕਾਲ)