Meanings of Punjabi words starting from ਜ

ਜਲਬਲਕੇ. ਸੜਮੱਚਕੇ.


ਵਿ- ਜਰਬ (ਸੱਟ) ਲਾਉਣ ਵਾਲਾ। ੨. ਭੜਕੀਲਾ ਅਤੇ ਸੁੰਦਰ. "ਜੋਬਨ ਜੋਤਿ ਜਗੇ ਜਰਬੀਲੇ." (ਚਰਿਤ੍ਰ ੧੧੧)


ਅ਼. [ضرباُلمشل] ਜਰਬੁਲਮਸਲ. ਮਿਸਾਲ (ਦ੍ਰਿਸ੍ਟਾਂਤ) ਲਈ ਕਥੀ ਹੋਈ ਕਹਾਵਤ Proverb.


ਜਨਮ. ਉਤਪੱਤਿ. "ਜਰਮ ਕਰਮ." (ਸਵੈਯੇ ਮਃ ੪. ਕੇ) ੨. ਅੰ. Germ. ਅੰਕੁਰ. ਬੀਜ। ੩. ਅਸਲ ਮੂਲ। ੪. ਅਣੁਕੀਟ, ਜੋ ਲਹੂ ਜਲ ਦੁੱਧ ਆਦਿ ਪਦਾਰਥਾਂ ਵਿੱਚ ਹੁੰਦੇ ਹਨ.


ਦੇਖੋ, ਜੜਮੇਖ. "ਰਾਵਨ ਬਾਗ ਕੀ ਮੂਲਹੁ ਤੇ ਜਰਮੇਖ ਉਖਾਰੀ." (ਕ੍ਰਿਸਨਾਵ)


ਅ਼. [ضرر] ਜਰਰ. ਸੰਗ੍ਯਾ- ਹਾਨੀ. ਨੁਕ਼ਸਾਨ। ੨. ਸੱਟ. ਚੋਟ.