Meanings of Punjabi words starting from ਆ

ਵਿ- ਲਿਆਂਦਾ. "ਮਜਨੁ ਗੁਰਿ ਆਂਦਾ ਰਾਸੇ."#(ਸੋਰ ਮਃ ੫)


ਦੇਖੋ, ਆਦੀ ੨.


ਸੰ. ਸੰਗ੍ਯਾ- ਬਾਰ ਬਾਰ ਡੁਲਾਉਣ ਦੀ ਕ੍ਰਿਯਾ. ਹਿਲਾਉਣਾ. ਝੂਟਾ ਦੇਣਾ। ੨. ਡਾਂਵਾ ਡੋਲ. ਹਲਚਲ। ੩. ਜੋਸ਼ ਦਾ ਉਭਾਰ। ੪. ਕੁਲਾਹਲ.


ਵਿ- ਅੰਧ. ਅੰਧਾ. ਅੰਨ੍ਹਾ. ਨੇਤ੍ਰਹੀਨ. "ਆਂਧਰ ਕੀ ਪਦਵੀ ਕਹਿਂ ਪਾਵੈ." (ਵਿਚਿਤ੍ਰ) ੨. ਭਾਵ- ਅਗ੍ਯਾਨੀ. ਮੂਰਖ। ੩. ਅਭਿਮਾਨੀ.


ਸੰਗ੍ਯਾ- ਅੰਧੇਰੀ. ਅੰਧਕਾਰ ਫੈਲਾਉਣ ਅਤੇ ਲੋਕਾਂ ਦੀਆਂ ਅੱਖਾਂ ਅੰਧ (ਅੰਨ੍ਹੀਆਂ) ਕਰਨ ਵਾਲੀ. ਪ੍ਰਚੰਡ ਪੌਣ ਨਾਲ ਉਡੀ ਹੋਈ ਗਰਦ. "ਗਿਆਨ ਕੀ ਆਈ ਆਂਧੀ." (ਗਉ ਕਬੀਰ)


ਦੇਖੋ, ਅੰਧੇਰ. "ਆਧੇਰੈ ਰਾਹੁ ਨ ਕੋਈ." (ਵਾਰ ਮਾਝ ਮਃ ੧)


ਸੰਗ੍ਯਾ- ਅੰਬ. ਆਮ੍ਰ. "ਪਾਕਨ ਲਾਗੇ ਆਂਬ." (ਸ. ਕਬੀਰ) ਭਾਵ, ਜਿਗ੍ਯਾਸੀ ਸ਼ੁੱਭ ਗੁਣਾਂ ਨਾਲ ਪ੍ਰਪੱਕ ਹੋਣ ਲਗੇ.


ਸੰਗ੍ਯਾ- ਆਮ੍ਰ. ਅੰਬ.


ਫ਼ਾ. [آنرا] ਉਸ ਨੂੰ. ਉਸੇ.


ਆਯੁ. ਸੰਗ੍ਯਾ- ਉਮਰ ਅਵਸ੍‍ਥਾ. "ਆਵ ਘਟੈ ਤਨ ਛੀਜੈ." (ਵਡ ਮਃ ੩. ਅਲਾਹਣੀਆਂ) "ਆਂਵ ਘਟੈ ਦਿਨ ਜਾਇ." (ਸ੍ਰੀ ਮਃ ੧. ਪਹਿਰੇ) ੨. ਆਓ. ਦੇਖੋ, ਆਵਨ. "ਆਵ ਆਵ ਸੁ ਭਾਵ ਸੋਂ ਕਹਿ." (ਪਾਰਸਾਵ) "ਜੇ ਤਿਸੁ ਨਦਰਿ ਨ ਆਵਈ." (ਜਪੁ).