Meanings of Punjabi words starting from ਜ

ਅ਼. [ذرہ] ਜੁੱਰਰਾ. ਸੰਗ੍ਯਾ- ਅਣੁ. ਕਣਕਾ। ਜੌਂ ਦਾ ਸੌਵਾਂ ਹਿੱਸਾ। ੨. ਜਵਾਰ, ਜੁਆਰ ਅਨਾਜ। ੩. ਵਿ- ਤਨਿਕ. ਥੋੜਾ. "ਜਿਨ ਕੇ ਮਨ ਮੇ ਜਰਾਰਾਕੁ ਜਡੈ." (ਕ੍ਰਿਸਨਾਵ) ਮਨ ਵਿੱਚ ਥੋੜਾ ਜੇਹਾ ਗਡੈ.


ਵਿ- ਜ਼ੋਰਾਵਰ. ਬਲਵਾਨ. "ਜਰੁ ਜਰਵਾਣਾ ਕੰਨਿ." (ਸ੍ਰੀ ਮਃ ੧. ਪਹਿਰੇ) "ਸਭਹਿ ਸੀਸ ਕਾਲ ਜਰਵਾਨਾ." (ਚਰਿਤ੍ਰ ੨੬੬) ੨. ਸੰ. ਜਰਾਵਾਹਨ. ਸੰਗ੍ਯਾ- ਬੁਢਾਪਾ ਹੈ ਜਿਸ ਦੀ ਸਵਾਰੀ, ਕਾਲ. ਮ੍ਰਿਤ੍ਯੁ। ੩. ਜਰਾਵਰਣ. ਬੁਢੇਪੇ ਦਾ ਰੰਗ. ਸਫ਼ੇਦ ਰੋਮ. "ਜੇ ਜਰਵਾਣਾ ਪਰਹਰੈ ਜਰੁ ਵੇਸ ਕਰੇਦੀ ਆਇਐ." (ਵਾਰ ਆਸਾ) ਜੇ ਚਿੱਟੇ ਰੋਮ ਕੋਈ ਪੁੱਟ ਦੇਵੇ ਜਾਂ ਰੰਗ ਲਵੇ, ਤਦ ਜਰਾ ਆਪਣਾ ਰੰਗ ਸ਼ਰੀਰ ਪੁਰ ਬਰਾਬਰ ਕਰਦੀ ਆਉਂਦੀ ਹੈ।#੪. ਵੀਰਭਦ੍ਰ. ਸ਼ਿਵ ਦਾ ਪ੍ਰਧਾਨ ਅਤੇ ਮਹਾਵੀਰ ਗਣ, ਜੋ ਦਕ੍ਸ਼੍‍ ਦਾ ਯਗ੍ਯ ਨਾਸ਼ ਕਰਨ ਲਈ ਸ਼ਿਵ ਦੇ ਮੱਥੇ ਵਿੱਚੋਂ ਪ੍ਰਗਟ ਹੋਇਆ. "ਜਾਗ ਸੁ ਜੰਮੀ ਜੁੱਧ ਨੂੰ ਜਰਵਾਣਾ ਜਣੁ ਮਿਰੜਾਇਕੈ." (ਚੰਡੀ ੩) ਜਾਗ (ਅਗਨੀ) ਰੂਪ ਕਾਲੀ ਜੁੱਧ ਲਈ ਜਨਮੀ, ਮਾਨੋ ਮਿਰੜਾਇ (ਮ੍ਰਿੜ- ਸ਼ਿਵ) ਤੋਂ ਵੀਰਭਦ੍ਰ ਉਪਜਿਆ.


ਜਲਵਾਊਂਗਾ. ਭਸਮ ਕਰਵੈਹੋਂ. "ਤਿਁਹ ਡੀਠਹਿ ਸੋਂ ਇਹ ਕੋ ਜਰਵੈਹੋਂ." (ਕ੍ਰਿਸਨਾਵ)


ਸੰ. ਸੰਗ੍ਯਾ- ਬੁਢਾਪਾ. "ਜਰਾ ਕਾ ਭਉ ਨਾ ਹੋਵਈ, ਜੀਵਨੁਪਦਵੀ ਪਾਇ." (ਗੂਜ ਮਃ ੩)#ਬ੍ਰਹਮਵੈਵਰ੍‍ਤ ਪੁਰਾਣ ਵਿੱਚ ਲਿਖਿਆ ਹੈ ਕਿ ਜਰਾ ਕਾਲ ਦੀ ਪੁਤ੍ਰੀ ਹੈ, ਜੋ ਆਪਣੇ ਭਾਈ ਚੌਸਠ ਰੋਗਾਂ ਨੂੰ ਨਾਲ ਲੈ ਕੇ ਸੰਸਾਰ ਪੁਰ ਵਿਚਰਦੀ ਹੈ। ੨. ਦੇਖੋ, ਜਰਰਾ। ੩. ਦੇਖੋ, ਜਰਾਸੰਧ.


ਦੇਖੋ, ਜੜਾਉ. "ਜਰਾਉ ਜਵਾਹਰ ਜਰੇ." (ਗੁਪ੍ਰਸੂ)


ਦੇਖੋ, ਜੜਾਊ.


ਦੇਖੋ, ਜੜਾਉ. "ਜਟਿਤ ਜੀਨ ਜਰਾਇ." (ਰਾਮਾਵ) ੨. ਜੜਵਾਕੇ. ਜਟਿਤ ਕਰਾਕੇ। ੩. ਜਲਾਕੇ. ਭਸਮ ਕਰਕੇ। ੪. ਜਲਾਵੇ. "ਕਬੀਰ ਐਸਾ ਕੋ ਨਹੀ ਮੰਦਰ ਦੇਇ ਜਰਾਇ." (ਸਃ)


ਦੇਖੋ, ਜਰਾਤ.