Meanings of Punjabi words starting from ਨ

ਦੇਖੋ, ਨਉ ਨਿਧਿ. "ਨਵ ਨਿਧਿ ਨਾਮ ਨਿਧਾਨ." (ਕਾਨ ਮਃ ੫)


ਸੰ. ਸੰਗ੍ਯਾ- ਨਵਾਂ ਕੱਢਿਆ ਹੋਇਆ ਮੱਖਣ. ਨੈਨੂ.


ਵਿ- ਨਵੇਂ ਤੋਂ ਨਵਾਂ. ਅਤਿ ਨਵੀਨ। ੨. ਸੰਗ੍ਯਾ- ਮੱਖਣ. ਦੇਖੋ, ਨਵਨੀਤ. "ਤਬ ਸੁੰਦਰ ਨਵਨੂਤ ਨਿਕਾਲੇ." (ਨਾਪ੍ਰ)


ਨਵਾਂ ਰੁਤਬਾ. ਨਵੀਨ ਪਦਵੀ.


ਇਹ ਚੌਪਈ ਅਤੇ ਅੜਿੱਲ ਦਾ ਹੀ ਇੱਕ ਰੂਪ ਹੈ. ਲੱਛਣ- ਚਾਰ ਚਰਣ, ਪ੍ਰਤਿ ਚਰਣ ਸੋਲਾਂ ਮਾਤ੍ਰਾ, ਅੰਤ ਭਗਣ .#ਉਦਾਹਰਣ-#ਜਹਿਂ ਤਹਿਂ ਕਰਨ ਲਗੇ ਸਭ ਪਾਪਨ,#ਧਰਮ ਕਰਮ ਤਜਕਰ ਹਰਿਜਾਪਨ,#ਪਾਹਨ ਕਉ ਸੁ ਕਰਤ ਸਭਿ ਬੰਦਨ,#ਡਾਰਤ ਧੂਪ ਦੀਪ ਸਿਰ ਚੰਦਨ. (ਕਲਕੀ)


ਵਿ- ਨੌਵਾਂ. ਨਹਮ.


ਸੰਗ੍ਯਾ- ਚੰਦ੍ਰਮਾ ਦੇ ਦੋਹਾਂ ਪੱਖਾਂ ਦੀ ਨੌਮੀ ਤਿਥਿ.


ਦੇਖੋ, ਨਉਮੁਨੀ.