Meanings of Punjabi words starting from ਭ

ਭਾਣਾ. ਭਾਇਆ. ਪਸੰਦ ਆਇਆ. "ਕਉੜਾ ਕਿਸੈ ਨ ਲਗਈ, ਸਭਨਾ ਹੀ ਭਾਨਾ." (ਮਃ ੪. ਵਾਰ ਬਿਹਾ) ੨. ਸੁਲਤਾਨਪੁਰ ਨਿਵਾਸੀ ਗੁਰੂ ਅਰਜਨਦੇਵ ਦਾ ਪ੍ਰੇਮੀ ਸਿੱਖ। ੩. ਪ੍ਰਯਾਗ ਨਿਵਾਸੀ ਗੁਰੂ ਹਰਿਗੋਬਿੰਦ ਸਾਹਿਬ ਦਾ ਸਿੱਖ, ਜੋ ਆਤਮ ਗ੍ਯਾਨੀ ਅਤੇ ਮਹਾਨਯੋਧਾ ਸੀ। ੪. ਬਾਬਾ ਬੁੱਢਾ ਜੀ ਦਾ ਸੁਪੁਤ੍ਰ. ਦੇਖੋ, ਬੁੱਢਾ ਬਾਬਾ.


(ਜਾਪੁ) ਪ੍ਰਕਾਸ਼ ਨੂੰ ਪ੍ਰਕਾਸ਼ ਦੇਣ ਵਾਲਾ. ਭਾਵ- ਸੂਰਜ ਅਗਨਿ ਆਦਿ ਨੂੰ ਰੌਸ਼ਨ ਕਰਨ ਵਾਲਾ. ਦੇਖੋ, ਭਾਨ। ੨. ਸੂਰਜਾਂ ਦਾ ਸੂਰਜ.


ਭੰਨਕੇ. ਨਸ੍ਟ ਕਰਕੇ. "ਅਬ ਭਉ ਭਾਨਿ ਭਰੋਸਉ ਆਵਾ." (ਗਉ ਬਾਵਨ ਕਬੀਰ)


ਭਾਈ ਪਸੰਦ ਆਈ. "ਕਿਆ ਜਾਨਾ ਕਿਉ ਭਾਨੀ ਕੰਤ." (ਆਸਾ ਮਃ ੫) ੨. ਭੰਨੀ. ਤੋੜੀ. "ਲਜ ਭਾਨੀ ਮਟਕੀ ਮਾਟ." (ਮਾਲੀ ਮਃ ੪) ਲੋਕ- ਲੱਜਾ ਰੂਪ ਮਟਕੀ ਮੱਟ (ਝਟਿਤ) ਭੰਨ ਦਿੱਤੀ। ੩. ਭਾਨ (ਰੌਸ਼ਨ) ਹੋਈ। ੪. ਸੰਗ੍ਯਾ- ਭਾ (ਪ੍ਰਭਾ) ਵਾਲੀ. ਸੈਨਾ. ਫੌਜ. "ਭਾਨੀ ਆਦਿ ਬਖਾਨਨ ਕੀਜੈ." (ਸਨਾਮਾ) ੫. ਦੇਖੋ, ਭਾਨੀ ਬੀਬੀ.


ਸ਼੍ਰੀ ਗੁਰੂ ਅਮਰਦੇਵ ਜੀ ਦੀ ਸੁਪੁਤ੍ਰੀ ਜਿਸ ਦਾ ਜਨਮ ੨੧. ਮਾਘ ਸੰਮਤ ੧੫੯੧ ਨੂੰ ਬਾਸਰਕੇ ਹੋਇਆ. ੨੨ ਫੱਗੁਣ ਸੰਮਤ ੧੬੧੦ ਨੂੰ ਗੁਰੂ ਰਾਮਦਾਸ ਜੀ ਨਾਲ ਵਿਆਹ ਹੋਇਆ. ਇਸ ਦੇ ਉਦਰ ਤੋਂ ਪ੍ਰਿਥੀਚੰਦ, ਮਹਾਦੇਵ ਅਤੇ ਗੁਰੂ ਅਰਜਨ ਜੀ ਤਿੰਨ ਪੁਤ੍ਰ ਹੋਏ. ਸੰਮਤ ੧੬੫੫ ਵਿੱਚ ਗੋਇੰਦਵਾਲ ਦੇਹਾਂਤ ਹੋਇਆ. ਇਹ ਪਿਤਾ ਦੀ ਸੇਵਾ ਕਰਨ ਅਤੇ ਸਿੱਖੀ ਦੇ ਨਿਯਮਾਂ ਦੇ ਪਾਲਨ ਵਿੱਚ ਅਦੁਤੀ ਸੀ. ਇਸੇ ਦੀ ਸੇਵਾ ਤੋਂ ਰੀਝਕੇ ਗੁਰੂ ਅਮਰਦੇਵ ਨੇ ਸੋਢਿ ਵੰਸ਼ ਵਿੱਚ ਗੁਰੁਤਾ ਰਹਿਣ ਦਾ ਵਰ ਦਿੱਤਾ ਸੀ.


ਸ਼੍ਰੀ ਗੁਰੂ ਅਰਜਨਦੇਵ ਜੀ ਦਾ, ਮਾਤਾ ਜੀ ਦੀ ਯਾਦਗਾਰ ਵਿੱਚ ਤਰਨਤਾਰਨ ਲਗਵਾਇਆ ਖੂਹ, ਜੋ ਅਕਾਲੀ ਫੂਲਾਸਿੰਘ ਜੀ ਦੇ ਭਾਈ ਸੰਤਸਿੰਘ ਦੀ ਔਲਾਦ ਸਰਦਾਰ ਬਿਸਨਸਿੰਘ ਅਤੇ ਜਸਵੰਤਸਿੰਘ ਦੇ ਕਬਜੇ ਵਿੱਚ ਹੈ.


ਪ੍ਰਭਾ ਵਾਲਾ, ਸੂਰਜ। ੨. ਕਿਰਨ। ੩. ਰਾਜਾ। ੪. ਰੌਸ਼ਨੀ. ਚਾਨਣਾ. ਪ੍ਰਕਾਸ਼. ਦੇਖੋ, ਭਾ.


ਸ੍ਵਯੰ ਭਾਨੁ. ਸੂਰਜ ਆਪ. "ਚਪ ਡਾਰਤ ਚਾਚਰ ਭਾਨੁ ਸੁਅੰ." (ਦੱਤਾਵ) ਚਪ (ਚੌਪ ਸਹਿਤ) ਸੂਰਜ ਰਿਖੀ ਤੇ ਖ਼ੁਦ ਗੁਲਾਲ ਛਿੜਕਦਾ ਹੈ। ੨. ਭਾਨੁ ਸੁਵਨ. ਸੂਰਜਪੁਤ੍ਰ. ਦੇਖੋ, ਸੁਤਭਾਨੁ ਅਤੇ ਭਾਨੁਸੁਤ.