nan
nan
nan
ਜਲਾਏ. ਦਗਧ ਕੀਤੇ। ੨. ਬਰਦਾਸ਼ਤ ਕਰਾਏ. ਸਹਨਸ਼ੀਲਤਾ ਦੇਵੇ. "ਜਿਸਹਿ ਜਰਾਏ ਆਪਿ, ਸੋਈ ਅਜਰੁ ਜਰੈ." (ਵਾਰ ਰਾਮ ੨. ਮਃ ੫)
nan
nan
nan
ਸੰ. जरासन्ध ਜਰਾ ਰਾਖਸੀ ਦ੍ਵਾਰਾ ਜੋੜਿਆ ਹੋਇਆ ਮਗਧ ਦਾ ਰਾਜਾ, ਜੋ ਕੰਸ ਦਾ ਸਹੁਰਾ ਅਤੇ ਕ੍ਰਿਸਨ ਜੀ ਦਾ ਵਡਾ ਵੈਰੀ ਸੀ. ਮਹਾਭਾਰਤ ਵਿੱਚ ਲੇਖ ਹੈ ਕਿ ਰਾਜਾ ਬ੍ਰਿਹਦਰਥ ਨੇ ਸੰਤਾਨ ਲਈ ਚੰਡਕੌਸ਼ਿਕ ਰਿਖੀ ਤੋਂ ਇੱਕ ਫਲ ਪ੍ਰਾਪਤ ਕੀਤਾ. ਬ੍ਰਿਹਦਰਥ ਨੇ ਇਹ ਫਲ ਦੋ ਟੁਕੜੇ ਕਰਕੇ ਆਪਣੀਆਂ ਦੋ ਰਾਣੀਆਂ ਨੂੰ ਦਿੱਤਾ, ਜਿਨ੍ਹਾਂ ਤੋਂ ਅੱਧਾ ਅੱਧਾ ਟੁਕੜਾ ਬਾਲਕ ਦਾ ਪੈਦਾ ਹੋਇਆ. ਰਾਜੇ ਨੇ ਇਹ ਦੋਵੇਂ ਟੁਕੜੇ ਸ਼ਮਸ਼ਾਨ ਵਿੱਚ ਸਿਟਵਾ ਦਿੱਤੇ. ਉਸ ਥਾਂ ਇੱਕ ਜਰਾ ਨਾਮ ਰਾਖਸੀ ਰਹਿੰਦੀ ਸੀ, ਉਸ ਨੇ ਦੋਵੇਂ ਖੰਡ ਜੋੜਕੇ ਬੱਚਾ ਜ਼ਿੰਦਾ ਕਰਲਿਆ ਅਤੇ ਬ੍ਰਿਹਦਰਥ ਨੂੰ ਬਾਲਕ ਦੇਕੇ ਆਖਿਆ ਕਿ ਇਹ ਮਹਾ ਪ੍ਰਤਾਪੀ ਹੋਵੇਗਾ ਅਰ ਜਦ ਤੀਕ ਇਸ ਦਾ ਜੋੜ ਨਾ ਖੁਲ੍ਹੇਗਾ, ਤਦ ਤੀਕ ਇਸ ਦੀ ਮੌਤ ਨਹੀਂ ਹੋਵੇਗੀ.#ਜਰਾਸੰਧ ਪ੍ਰਤਾਪੀ ਰਾਜਾ ਹੋਇਆ ਅਤੇ ਇਸ ਦੀਆਂ ਦੋ ਪੁਤ੍ਰੀਆਂ 'ਅਸ੍ਤਿ' ਅਤੇ 'ਪ੍ਰਾਪ੍ਤਿ' ਕੰਸ ਨੂੰ ਵਿਆਹੀਆਂ ਗਈਆਂ. ਜਰਾਸੰਧ ਦੀ ਸਹਾਇਤਾ ਨਾਲ ਕੰਸ ਨੇ ਆਪਣੇ ਪਿਤਾ ਉਗ੍ਰਸੇਨ ਨੂੰ ਗੱਦੀਓਂ ਲਾਹਕੇ ਆਪ ਰਾਜ ਸਾਂਭਿਆ. ਜਦ ਕ੍ਰਿਸਨ ਜੀ ਨੇ ਕੰਸ ਮਾਰਕੇ ਉਗ੍ਰਸੇਨ ਮਥੁਰਾ ਦਾ ਰਾਜਾ ਥਾਪਿਆ, ਤਦ ਜਰਾਸੰਧ ਨੂੰ ਵਡਾ ਕ੍ਰੋਧ ਆਇਆ ਅਰ ਆਪਣੇ ਸਹਾਈ ਕਾਲਯਵਨ (ਕਾਲਜਮਨ) ਨੂੰ ਲੈ ਕੇ ਮਥੁਰਾ ਪੁਰ ਚੜ੍ਹਾਈ ਕੀਤੀ, ਜਿਸ ਪੁਰ ਹਮੇਸ਼ਾ ਲਈ ਯਾਦਵਾਂ ਨੂੰ ਮਥੁਰਾ ਛੱਡਣੀ ਪਈ.#ਯੁਧਿਸ੍ਠਿਰ ਦੇ ਰਾਜਸੂਯ ਯਗ੍ਯ ਵੇਲੇ ਸ੍ਰੀ ਕ੍ਰਿਸਨ, ਅਰਜੁਨ ਅਤੇ ਭੀਮ ਜਰਾਸੰਧ ਦੇ ਘਰ ਬ੍ਰਹਮਚਾਰੀ ਬਣਕੇ ਗਏ, ਅਤੇ ਯੁੱਧ ਮੰਗਿਆ. ਜਰਾਸੰਧ ਭੀਮ ਨਾਲ ਦ੍ਵੰਦਯੁੱਧ ਕਰਨ ਲੱਗਾ. ਕ੍ਰਿਸਨ ਜੀ ਨੇ ਇੱਕ ਤਿਣਕਾ ਚੀਰਕੇ ਭੀਮ ਨੂੰ ਸਮਝਾਇਆ ਕਿ ਜਰਾਸੰਧ ਦੇ ਸ਼ਰੀਰ ਨੂੰ ਦੋ ਟੁਕੜੇ ਕਰ ਦੇ. ਭੀਮ ਨੇ ਜਰਾ ਰਾਖਸੀ ਦਾ ਲਾਇਆ ਜੋੜ ਖੋਲ੍ਹ ਦਿੱਤਾ ਅਤੇ ਜਰਾਸੰਧ ਦੀ ਸਮਾਪਤੀ ਹੋਈ. "ਜਰਾਸੰਧਿ ਕਾਲਜਮੁਨ ਸੰਘਾਰੇ." (ਗਉ ਅਃ ਮਃ ੧) "ਦੇਖ ਤਿਨੈ ਨ੍ਰਿਪ ਸਿੰਧਜਰਾ ਹਥਿਯਾਰ ਧਰੇ ਲਖ ਬੀਰੇ ਪਚਾਰੇ." (ਕ੍ਰਿਸਨਾਵ)
ਅ਼. [جّراح] ਜੱਰਾਹ. ਸੰਗ੍ਯਾ- ਚੀਰਨ ਵਾਲਾ. ਵੈਦ੍ਯ (Surgeon) "ਏਕ ਜਰਾਹ ਹੋਤ ਹੈਂ. ਸ੍ਯਾਨੇ." (ਨਾਪ੍ਰ)
nan
ਸੰਗ੍ਯਾ- ਜੱਰਾਹ਼ ਦਾ ਕਰਮ। ੨. ਜੱਰਾਹ ਦੀ ਵਿਦ੍ਯਾ.
nan