Meanings of Punjabi words starting from ਦ

ਸੰ. द्बेषिन्. ਵਿ- ਦ੍ਵੇਸ (ਵਿਰੋਧ) ਕਰਨ ਵਾਲਾ। ੨. ਸੰਗ੍ਯਾ- ਵੈਰੀ. ਦੁਸ਼ਮਨ.


ਦੋ ਘੱਟ ਅੱਠ, ਅਰਥਾਤ ਛੀ. "ਦ੍ਵੈ ਘਟ ਆਠ ਰਥੀ ਬਲਵੰਡ." (ਕ੍ਰਿਸਨਾਵ)


ਸੰਗ੍ਯਾ- ਦੋ ਦਾ ਭਾਵ। ੨. ਆਪਣੇ ਅਤੇ ਪਰਾਏ ਦਾ ਖ਼ਿਆਲ. ਭੇਦਭਾਵ। ੩. ਦੁਵਿਧਾ. ਭ੍ਰਮ। ੪. ਬ੍ਰਹਮ੍‍ ਤੋਂ ਭਿੰਨ ਹੋਰ ਵਸਤੁ ਦੇ ਮੰਨਣ ਦਾ ਭਾਵ। ੫. ਬ੍ਰਹਮ ਅਤੇ ਜੀਵ ਨੂੰ ਜੁਦਾ ਜੁਦਾ ਮੰਨਣ ਦਾ ਭਾਵ.


ਸੰਗ੍ਯਾ- ਉਹ ਸਿੱਧਾਂਤ, ਜਿਸ ਕਰਕੇ ਜੀਵ ਬ੍ਰਹਮ ਜੁਦੇ ਮੰਨੀਏ. ਵੇਦਾਂਤ ਸ਼ਾਸਤ੍ਰ ਤੋਂ ਬਿਨਾ ਬਾਕੀ ਸਾਰੇ ਦਰਸ਼ਨ ਦ੍ਵੈਤਵਾਦੀ ਹਨ। ੨. ਬ੍ਰਹਮ ਦੇ ਮੁਕਾਬਲੇ ਕਿਸੇ ਹੋਰ ਵਸ੍ਤੁ ਦੇ ਮੰਨਣ ਦਾ ਮਤ.


ਸੰ. द्बैतवादिन. ਦ੍ਵੈਤਵਾਦ ਮੰਨਣ ਵਾਲਾ. ਜੀਵ ਅਤੇ ਬ੍ਰਹਮ ਨੂੰ ਭਿੰਨ ਭਿੰਨ ਜਾਣਨ ਵਾਲਾ. ਦ੍ਵੈਤਵਾਦੀਆਂ ਦੇ ਆਚਾਰਯ ਮਾਧਵਾਚਾਰਯ ਨੇ ਵ੍ਯਾਸ ਦੇ ਵੇਦਾਂਤਸ਼ੂਤ੍ਰਾਂ ਤੇ ਭਾਸ਼੍ਯ ਰਚਕੇ ਜੀਵ ਨੂੰ ਬ੍ਰਹਮ ਤੋਂ ਭਿੰਨ ਸਿੱਧ ਕੀਤਾ ਹੈ. ਇਨ੍ਹਾਂ ਹੀ ਸ਼ੂਤ੍ਰਾਂ ਪੁਰ ਭਾਸ਼੍ਯ ਲਿਖਕੇ ਸ਼ੰਕਰਾਚਾਰਯ ਨੇ ਅਦ੍ਵੈਤਵਾਦ ਸਾਬਤ ਕੀਤਾ ਹੈ.


ਸੰਗ੍ਯਾ- ਦੋ ਪ੍ਰਕਾਰ ਦਾ ਖ਼ਿਆਲ. ਕਿਸੇ ਵਸ੍‍ਤੁ ਨੂੰ ਯਥਾਰਥ ਨਾ ਜਾਣਨ ਦਾ ਭਾਵ। ੨. ਅੰਦਰ ਹੋਰ ਅਤੇ ਬਾਹਰ ਹੋਰ ਭਾਵ। ੩. ਰਾਜਨੀਤੀ ਦਾ ਗੁਣ ਦ੍ਵੈਧ. ਦੁਸ਼ਮਨ ਦੇ ਮੰਤ੍ਰੀਆਂ, ਪ੍ਰਜਾ ਅਤੇ ਫੌਜ ਆਦਿਕ ਵਿੱਚ ਫੋਟਕ ਪਾ ਦੇਣ ਦਾ ਕਰਮ.


ਸੰਗ੍ਯਾ- ਦ੍ਵੀਪ- ਆਯਨ. ਵ੍ਯਾਸ. ਜਮੁਨਾ ਦੇ ਦ੍ਵੀਪ ਵਿੱਚ ਜਨਮ ਹੋਣ ਤੋਂ ਇਹ ਨਾਉਂ ਹੋਇਆ ਹੈ. ਦੇਖੋ, ਪਰਾਸਰ ਅਤੇ ਬਿਆਸ.


ਸੰਗ੍ਯਾ- ਯੁਧਿਸ੍ਠਿਰ. ਦ੍ਵਿਤੀਯਭ੍ਰਾਤਾ. ਕੁੰਤੀ ਦੇ ਉਦਰ ਤੋਂ ਪਹਿਲਾਂ ਕਰਣ ਅਤੇ ਦੂਜਾ ਯੁਧਿਸ੍ਠਿਰ ਜਨਮਿਆ. (ਸਨਾਮਾ) ੨. ਦੋ ਸਕੇ ਭਾਈ (ਭੀਮ ਅਤੇ ਅਰਜੁਨ) ਰੱਖਣ ਵਾਲਾ ਯੁਧਿਸ੍ਠਿਰ. (ਸਨਾਮਾ)


ਸੰਗ੍ਯਾ- ਦੋ ਮਾਤਾ ਵਾਲਾ, ਗਣੇਸ਼. ਰਾਜਾ ਵਰੇਣ੍ਯ ਦੀ ਇਸਤ੍ਰੀ ਪੁਸਪਿਕਾ ਅਤੇ ਪਾਰਸ਼੍ਵ ਮੁਨਿ ਦੀ ਇਸਤ੍ਰੀ ਦੀਪਵਤਸਲਾ ਕਰਕੇ ਜੋ ਪਾਲਿਆ ਗਿਆ ਹੈ। ੨. ਜਰਾਸੰਧ, ਦੇਖੋ, ਗਣੇਸ਼ ਅਤੇ ਜਰਾਸੰਧ.